ਕਰਨਾਲ, 25 ਅਪ੍ਰੈਲ 2025: ਹਰਿਆਣਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਮਾਈਨਿੰਗ ਵਿਭਾਗ (Mining Department) ਇਸ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਮਾਈਨਿੰਗ ਵਿਭਾਗ ਦੇ ਡਾਇਰੈਕਟਰ ਜਨਰਲ, ਕੇ.ਐਮ. ਪਾਂਡੂਰੰਗ ਦੇ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਨਾਲ ਜ਼ਿਲ੍ਹੇ ‘ਚ ਅਪ੍ਰੈਲ 2024 ਤੋਂ ਅਪ੍ਰੈਲ 2025 ਤੱਕ ਜ਼ਿਲ੍ਹੇ ‘ਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ 173 ਵਾਹਨ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ‘ਚੋਂ 27 ਵਾਹਨਾਂ ਨੂੰ ਸੁਪਰਦਾਰੀ ‘ਤੇ ਅਤੇ 8 ਵਾਹਨਾਂ ਨੂੰ ਅਪੀਲ ‘ਤੇ ਰਿਹਾਅ ਕੀਤਾ ਗਿਆ ਸੀ।
ਮਾਈਨਿੰਗ ਵਿਭਾਗ (Mining Department) ਦੇ ਬੁਲਾਰੇ ਮੁਤਾਬਕ ਅਪ੍ਰੈਲ 2024 ਤੋਂ ਅਪ੍ਰੈਲ 2025 ਤੱਕ ਹੁਣ ਤੱਕ ਜ਼ਬਤ ਕੀਤੇ ਗਏ 173 ਵਾਹਨਾਂ ਤੋਂ ਜੁਰਮਾਨੇ ਦੇ ਰੂਪ ‘ਚ 57 ਲੱਖ 98 ਹਜ਼ਾਰ 77 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ 16 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 14 ਵਾਹਨ ਜ਼ਬਤ ਕੀਤੇ ਗਏ ਹਨ ਅਤੇ 7 ਲੱਖ 51 ਹਜ਼ਾਰ 250 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਨਵਰੀ 2025 ਤੋਂ ਹੁਣ ਤੱਕ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲਿਆਂ ‘ਚ 276 ਚਲਾਨ ਕੀਤੇ ਗਏ ਹਨ ਅਤੇ 1 ਕਰੋੜ 46 ਲੱਖ 68 ਹਜ਼ਾਰ 500 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਜਨਵਰੀ 2025 ਤੋਂ ਹੁਣ ਤੱਕ ਪੁਲਿਸ ਵਿਭਾਗ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲਿਆਂ ‘ਚ 70 ਵਾਹਨ ਜ਼ਬਤ ਕੀਤੇ ਗਏ ਹਨ ਅਤੇ 26 ਮਾਮਲੇ ਦਰਜ ਕੀਤੇ ਗਏ ਹਨ।
Read More: ਮਾਈਨਿੰਗ ਵਿਭਾਗ ਦੀ ਕਾਰਵਾਈ, ਕਰਨਾਲ ‘ਚ ਦੋ ਓਵਰਲੋਡਿਡ ਵਾਹਨ ਕੀਤੇ ਜ਼ਬਤ