ਪ੍ਰਜਾਪਤੀ

ਮਾਈਨਿੰਗ ਵਿਭਾਗ ਦੀ ਕਾਰਵਾਈ, ਕਰਨਾਲ ‘ਚ ਦੋ ਓਵਰਲੋਡਿਡ ਵਾਹਨ ਕੀਤੇ ਜ਼ਬਤ

ਚੰਡੀਗੜ, 16 ਅਪ੍ਰੈਲ 2025: ਹਰਿਆਣਾ ਸਰਕਾਰ ਦੇ ਹੁਕਮਾਂ ਮੁਤਾਬਕ ਵਿਭਾਗ (Mining Department) ਦੇ ਡਾਇਰੈਕਟਰ ਜਨਰਲ ਕੇ.ਐਮ. ਪਾਂਡੂਰੰਗ ਖੁਦ ਮਾਈਨਿੰਗ ਵਿਭਾਗ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰ ਰਹੇ ਹਨ। ਹਰਿਆਣਾ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ |

ਮਾਈਨਿੰਗ ਵਿਭਾਗ (Mining Department) ਦੇ ਅਧਿਕਾਰੀਆਂ ਦੀ ਮਾਈਨਿੰਗ ਟੀਮ ਨੇ ਕੱਲ੍ਹ ਕਰਨਾਲ ‘ਚ ਵਾਹਨਾਂ ਦੀ ਜਾਂਚ ਕੀਤੀ। ਚੈਕਿੰਗ ਦੌਰਾਨ, ਦੋ ਟਰੱਕ ਆਪਣੀ ਸਮਰੱਥਾ ਤੋਂ ਵੱਧ ਸਮੱਗਰੀ ਲੈ ਕੇ ਜਾਂਦੇ ਪਾਏ ਗਏ ਅਤੇ ਇਸ ਲਈ ਮਾਈਨਿੰਗ ਵਿਭਾਗ ਨੇ ਜੀਪੀਐਸ ਫੋਟੋਆਂ ਲੈਣ ਤੋਂ ਬਾਅਦ ਇਨ੍ਹਾਂ ਨੂੰ ਜ਼ਬਤ ਕਰ ਲਿਆ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਅਜਿਹੇ ਲੋਕਾਂ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਜ਼ਿਲ੍ਹੇ ‘ਚ ਕਿਸੇ ਵੀ ਹਾਲਤ ‘ਚ ਗੈਰ-ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Read More: Haryana News: ਮਾਈਨਿੰਗ ਅਧਿਕਾਰੀਆਂ ਦੀ ਟੀਮ ਨੇ ਫਰੀਦਾਬਾਦ ਵਿਖੇ ਯਮੁਨਾ ਨਦੀ ਕਿਨਾਰੇ ਕੀਤਾ ਨਿਰੀਖਣ

Scroll to Top