Batala

ਬਟਾਲਾ ਵਿਖੇ ਭਾਂਡੇ ਬਣਾਉਣ ਵਾਲੀ ਮਸ਼ੀਨ ਦੀ ਲਪੇਟ ‘ਚ ਆਉਣ ਕਾਰਨ ਪ੍ਰਵਾਸੀ ਬੀਬੀ ਦੀ ਮੌਤ

ਚੰਡੀਗੜ੍ਹ, 08 ਸਤੰਬਰ 2023: ਪੰਜਾਬ ਦੇ ਬਟਾਲਾ (Batala) ‘ਚ ਅੰਮ੍ਰਿਤਸਰ ਰੋਡ ‘ਤੇ ਭਾਂਡੇ ਬਣਾਉਣ ਵਾਲੀ ਅਮਿਤ ਫੈਕਟਰੀ ‘ਚ ਮਸ਼ੀਨ ਦੀ ਲਪੇਟ ‘ਚ ਆਉਣ ਕਾਰਨ 25 ਸਾਲਾ ਪ੍ਰਵਾਸੀ ਬੀਬੀ ਅਨੁਸ਼ਕਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ‘ਚ ਔਰਤ ਦੇ ਵਾਲ ਫਸ ਗਏ ਸਨ, ਇਸ ਦੌਰਾਨ ਇਹ ਹਾਦਸਾ ਵਾਪਰਿਆ । ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।

मृतका अनुष्का का फाइल फोटो।

ਮ੍ਰਿਤਕਾ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁੱਤਰੀ ਅਨੁਸ਼ਕਾ ਦਾ ਵਿਆਹ ਕਈ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਇੱਕ ਬੱਚੀ ਵੀ ਹੈ। ਉਸਦਾ ਪਤੀ ਉਸਨੂੰ ਛੱਡ ਗਿਆ ਹੈ। ਬੱਚੇ ਦਾ ਪਾਲਣ ਪੋਸ਼ਣ ਕਰਨ ਲਈ ਉਹ ਬਟਾਲਾ ਵਿੱਚ ਅਮਿਤ ਹੋਮ ਦੇ ਭਾਂਡੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੀ ਸੀ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨਾਲ ਇਨਸਾਫ਼ ਕੀਤਾ ਜਾਵੇ।

ਉਕਤ ਫੈਕਟਰੀ ‘ਚ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਜੋ ਵੀ ਲਾਪਰਵਾਹੀ ਸਾਹਮਣੇ ਆਈ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Scroll to Top