Mid-day meal

Mid-Day Meal: ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼, ਨਹੀਂ ਚੱਲੇਗੀ ਮਨਮਰਜ਼ੀ

ਚੰਡੀਗੜ੍ਹ 4 ਅਕਤੂਬਰ 2024: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਦਿੱਤੇ ਜਾ ਰਹੇ ਮਿਡ-ਡੇ-ਮੀਲ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਸਕੂਲਾਂ ਵਿੱਚ ਦੁਪਹਿਰ ਦਾ ਖਾਣਾ ਹਫ਼ਤਾਵਾਰੀ ਮੀਨੂ ਅਨੁਸਾਰ ਨਹੀਂ ਤਿਆਰ ਕੀਤਾ ਜਾਂਦਾ। ਨਾ ਹੀ ਵਿਦਿਆਰਥੀਆਂ ਨੂੰ ਮੌਸਮ ਅਨੁਸਾਰ ਫਲ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਜਾਅਲੀ ਹਾਜ਼ਰੀ ਵੀ ਦਿਖਾਈ ਜਾਂਦੀ ਹੈ। ਜਦੋਂ ਕਿ ਬਕਾਇਦਾ ਤੌਰ ‘ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਹਾਜ਼ਰੀ ਅਨੁਸਾਰ ਮਿਡ-ਡੇ-ਮੀਲ ਨਿਰਧਾਰਤ ਹਫਤਾਵਾਰੀ ਮੀਨੂ ਅਨੁਸਾਰ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।

 

ਵਿਭਾਗ ਨੇ ਇਕ ਵਾਰ ਫਿਰ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਮਿਡ-ਡੇ-ਮੀਲ ਨੂੰ ਨਿਰਧਾਰਤ ਸਮੇਂ ‘ਤੇ ਦਿੱਤਾ ਜਾਵੇ। ਜੇਕਰ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਲਈ ਸਕੂਲ ਮੁਖੀ ਜ਼ਿੰਮੇਵਾਰ ਹੋਵੇਗਾ।

 

ਹਫਤਾਵਾਰੀ ਮੀਨੂ ਇਸ ਪ੍ਰਕਾਰ ਹੈ-
ਸੋਮਵਾਰ- ਦਾਲ (ਮੌਸਮੀ ਸਬਜ਼ੀ) ਅਤੇ ਰੋਟੀ।
ਮੰਗਲਵਾਰ-ਰਾਜਮਾਹ ਅਤੇ ਚੌਲ।
ਬੁੱਧਵਾਰ-ਕਾਲਾ ਚਨਾ/ਚਿੱਟਾ ਚਨਾ (ਆਲੂਆਂ ਨਾਲ ਮਿਲਾਇਆ ਹੋਇਆ) ਅਤੇ ਪੁਰੀ/ਰੋਟੀ।
ਵੀਰਵਾਰ – ਕੜੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਸਮੇਤ) ਅਤੇ ਚੌਲ ਅਤੇ ਮੌਸਮੀ ਫਲ।
ਸ਼ੁੱਕਰਵਾਰ – ਮੌਸਮੀ ਸਬਜ਼ੀਆਂ ਅਤੇ ਰੋਟੀ।
ਸ਼ਨੀਵਾਰ- ਮਹੀਨਾ- ਚਨੇ ਦੀ ਦਾਲ ਅਤੇ ਚੌਲ।

 

ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਖੀਰ ਵੀ ਵਰਤਾਈ ਜਾਵੇਗੀ। ਇਸ ਦੇ ਨਾਲ ਹੀ ਦਾਲ ਨੂੰ ਹਰ ਹਫ਼ਤੇ ਬਦਲਣਾ ਚਾਹੀਦਾ ਹੈ ਅਤੇ ਇੱਕ ਹੀ ਦਾਲ ਨੂੰ ਵਾਰ-ਵਾਰ ਨਹੀਂ ਪਕਾਉਣਾ ਚਾਹੀਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਦਿੱਤੇ ਜਾਣੇ ਚਾਹੀਦੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਗਰਮ ਭੋਜਨ ਪਰੋਸਿਆ ਜਾਵੇਗਾ। ਖਾਣ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।

Scroll to Top