Microsoft

Microsoft: ਮਾਈਕ੍ਰੋਸਾਫਟ ‘ਚ ਤਕਨੀਕੀ ਖ਼ਰਾਬੀ ਕਾਰਨ ਸੇਵਾਵਾਂ ਠੱਪ, ਭਾਰਤ ਸਮੇਤ ਦੁਨੀਆ ਭਰ ‘ਚ ਹਵਾਈ ਉਡਾਣਾਂ ਰੱਦ

ਚੰਡੀਗੜ੍ਹ, 19 ਜੁਲਾਈ 2024: ਮਾਈਕ੍ਰੋਸਾਫਟ (Microsoft) ਦੀ ਕਲਾਊਡ ਸੇਵਾ ਠੱਪ ਹੋਣ ਕਾਰਨ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀਆਂ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਮਾਈਕ੍ਰੋਸਾਫਟ ਦੀ ਤਕਨੀਕੀ ਖਰਾਬੀ ਕਾਰਨ ਉਡਾਣਾਂ ਤੋਂ ਲੈ ਕੇ ਬੈਂਕਿੰਗ ਅਤੇ ਨਿਊਜ਼ ਚੈਨਲਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਕਈ ਏਅਰਲਾਈਨਜ਼ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸਦ ਨਾਲ ਹੀ ਊਟੇਜ ਕਾਰਨ ਫਲਾਈਟ ਬੁਕਿੰਗ, ਕੈਂਸਲੇਸ਼ਨ ਤੋਂ ਲੈ ਕੇ ਚੈੱਕ-ਇਨ ਤੱਕ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।

ਭਾਰਤ ‘ਚ IndiGo, Akasha ਅਤੇ SpiceJet ਨੇ ਵੀ ਸੇਵਾ ‘ਚ ਰੁਕਾਵਟ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਕਲਾਊਡ ਆਊਟੇਜ ਕਾਰਨ ਫਰੰਟੀਅਰ, ਐਲੀਜਿਅੰਟ ਅਤੇ ਸਨਕੰਟਰੀ ਵਰਗੀਆਂ ਵੱਡੀਆਂ ਏਅਰਲਾਈਨਜ਼ ਕੰਪਨੀਆਂ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ।

Scroll to Top