Miami Open

Miami Open 2022: ਟੈਨਿਸ ਸਟਾਰ ਰਾਫੇਲ ਨਡਾਲ ਮਿਆਮੀ ਓਪਨ ਤੋਂ ਹਟੇ

ਚੰਡੀਗੜ੍ਹ 13 ਮਾਰਚ 2022: ਵਿਸ਼ਵ ਰੈਂਕਿੰਗ ‘ਚ ਚੌਥੇ ਸਥਾਨ ‘ਤੇ ਕਾਬਜ਼ ਟੈਨਿਸ ਸਟਾਰ ਰਾਫੇਲ ਨਡਾਲ (Rafael Nadal) 21 ਮਾਰਚ ਤੋਂ ਸ਼ੁਰੂ ਹੋ ਰਹੇ ਮਿਆਮੀ ਓਪਨ ਤੋਂ ਹਟ ਗਿਆ ਹੈ। ਮਿਆਮੀ ਓਪਨ (Miami Open)  ਦੇ ਪੰਜ ਵਾਰ ਫਾਈਨਲਿਸਟ ਨਡਾਲ ਨੇ ਸਾਲ ਦੇ ਸ਼ੁਰੂ ‘ਚ ਆਸਟ੍ਰੇਲੀਅਨ ਓਪਨ ‘ਚ ਰਿਕਾਰਡ 21ਵਾਂ ਵੱਡਾ ਖਿਤਾਬ ਜਿੱਤਿਆ ਸੀ। ਇਸ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੇ ਪੁਰਸ਼ ਅਤੇ ਮਹਿਲਾ ਚੈਂਪੀਅਨ ਦੋਵੇਂ ਮਿਆਮੀ ਓਪਨ  ‘ਚ ਹਿੱਸਾ ਨਹੀਂ ਲੈਣਗੇ ਕਿਉਂਕਿ ਮਹਿਲਾ ਚੈਂਪੀਅਨ ਐਸ਼ਲੇ ਬਾਰਟੀ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਹੈ।

ਦੂਜੇ ਪਾਸੇ ਨੋਵਾਕ ਜੋਕੋਵਿਚ ਨੇ ਤਿੰਨ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਟੀਕਾਕਰਨ ਦੀ ਘਾਟ ਕਾਰਨ ਇੰਡੀਅਨ ਵੇਲਜ਼ ਅਤੇ ਮਿਆਮੀ ਓਪਨ (Miami Open) ‘ਚ ਨਹੀਂ ਖੇਡਣਗੇ। ਉਹ ਅਮਰੀਕਾ ਨਹੀਂ ਜਾ ਸਕਦਾ ਕਿਉਂਕਿ ਉਸਨੂੰ ਟੀਕਾ ਨਹੀਂ ਲਗਾਇਆ ਗਿਆ ਹੈ।

Scroll to Top