MI vs SRH

MI vs SRH: ਮੁੰਬਈ ਨੇ ਹੈਦਰਾਬਾਦ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਅੰਸ਼ੁਲ ਕੰਬੋਜ ਦਾ ਡੈਬਿਊ ਮੈਚ

ਚੰਡੀਗੜ੍ਹ, 6 ਮਈ 2024: ਅੱਜ ਆਈ.ਪੀ.ਐੱਲ 2024 ਦਾ 55ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ (MI vs SRH) ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਮੁੰਬਈ ਦੀ ਟੀਮ ਪਲੇਆਫ ਦੀ ਦੌੜ ‘ਚ ਬਣੇ ਰਹਿਣ ‘ਤੇ ਲੱਗੇਗੀ ਜਦਕਿ ਹੈਦਰਾਬਾਦ ਆਪਣੀ ਸਥਿਤੀ ਮਜ਼ਬੂਤ ​​ਕਰਨਾ ਚਾਹੇਗੀ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਅਜਿਹੇ ‘ਚ ਸਨਰਾਈਜ਼ਰਸ ਹੈਦਰਾਬਾਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆਏਗੀ। ਕਪਤਾਨ ਹਾਰਦਿਕ ਪੰਡਯਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਇਸ ਮੈਚ ‘ਚ ਇਕ ਬਦਲਾਅ ਨਾਲ ਖੇਡਦੀ ਨਜ਼ਰ ਆਵੇਗੀ। ਅੰਸ਼ੁਲ ਕੰਬੋਜ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਗੇਰਾਲਡ ਕੋਏਤਜ਼ੀ ਇਸ ਮੈਚ (MI vs SRH) ‘ਚ ਨਜ਼ਰ ਨਹੀਂ ਆਉਣਗੇ। ਇਸ ਦੇ ਨਾਲ ਹੀ ਹੈਦਰਾਬਾਦ ਦੇ ਪਲੇਇੰਗ 11 ‘ਚ ਮਯੰਕ ਅਗਰਵਾਲ ਦੀ ਵਾਪਸੀ ਹੋਈ ਹੈ, ਉਹ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ।

 

Scroll to Top