MI ਬਨਾਮ RR

MI ਬਨਾਮ RR: ਰੋਹਿਤ ਸ਼ਰਮਾ DRS ‘ਤੇ ਆਊਟ ਹੋਣ ਤੋਂ ਬਚੇ, ਫੀਲਡ ਅੰਪਾਇਰ ਨੇ ਦਿੱਤਾ ਸੀ ਆਊਟ

ਜੈਪੁਰ, 1 ਮਈ 2025: MI ਬਨਾਮ RR: ਆਈਪੀਐਲ 2025 ਦਾ 50ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਮੁੰਬਈ ਨੇ 3 ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ 16 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ (Rohit Sharma) ਅਤੇ ਰਿਆਨ ਰਿਕਲਟਨ ਕ੍ਰੀਜ਼ ‘ਤੇ ਹਨ। ਰੋਹਿਤ ਸ਼ਰਮਾ ਨੂੰ ਦੂਜੇ ਓਵਰ ਵਿੱਚ ਹੀ ਜਾਨ ਮਿਲ ਗਈ। ਫਜ਼ਲਹਕ ਫਾਰੂਕੀ ਦੀ ਗੇਂਦ ਰੋਹਿਤ ਦੇ ਪੈਡ ਨਾਲ ਜਾ ਲੱਗੀ। ਅਜਿਹੀ ਸਥਿਤੀ ‘ਚ, ਫੀਲਡ ਅੰਪਾਇਰ ਨੇ ਰੋਹਿਤ ਨੂੰ LBW ਆਊਟ ਘੋਸ਼ਿਤ ਕਰ ਦਿੱਤਾ। ਪਰ ਡੀਆਰਐਸ ਲੈ ਕੇ ਉਹ ਆਊਟ ਹੋਣ ਤੋਂ ਬਚ ਗਏ ।

ਰਾਜਸਥਾਨ ਨੇ ਪਿਛਲੇ ਮੈਚ ਦੇ ਪਲੇਇੰਗ-11 ‘ਚ ਦੋ ਬਦਲਾਅ ਕੀਤੇ ਹਨ। ਵਾਨਿੰਦੂ ਹਸਰੰਗਾ ਅਤੇ ਸੰਦੀਪ ਸ਼ਰਮਾ ਸੱਟ ਕਾਰਨ ਇਹ ਮੈਚ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਕੁਮਾਰ ਕਾਰਤੀਕੇਯ ਅਤੇ ਆਕਾਸ਼ ਮਾਧਵਾਲ ਨੂੰ ਮੌਕਾ ਦਿੱਤਾ ਗਿਆ ਹੈ। ਮੁੰਬਈ ਨੇ ਪਿਛਲੇ ਮੈਚ ਦੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ।

Read More: RR ਬਨਾਮ MI: ਵੈਭਵ ਸੂਰਿਆਵੰਸ਼ੀ ਨੂੰ ਜਸਪ੍ਰੀਤ ਬੁਮਰਾਹ ਤੇ ਟ੍ਰੇਂਟ ਬੋਲਟ ਤੋਂ ਰਹਿਣਾ ਪਵੇਗਾ ਸਾਵਧਾਨ

Scroll to Top