ਜੈਪੁਰ, 02 ਮਈ 2025: MI ਬਨਾਮ RR Result: ਕਰਨ ਸ਼ਰਮਾ ਅਤੇ ਟ੍ਰੇਂਟ ਬੋਲਟ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਨੂੰ 117 ਦੌੜਾਂ ‘ਤੇ ਆਊਟ ਕਰ ਦਿੱਤਾ। ਇਸ ਦੇ ਨਾਲ, ਰਿਆਨ ਪਰਾਗ ਦੀ ਟੀਮ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਦੂਜੀ ਟੀਮ ਬਣ ਗਈ। ਉਨ੍ਹਾਂ ਤੋਂ ਪਹਿਲਾਂ, ਚੇਨਈ ਸੁਪਰ ਕਿੰਗਜ਼ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਸੀ।
ਵੀਰਵਾਰ ਨੂੰ ਖੇਡੇ ਗਏ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਮੁੰਬਈ ਨੇ 20 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 217 ਦੌੜਾਂ ਬਣਾਈਆਂ। ਜਵਾਬ ‘ਚ ਰਾਜਸਥਾਨ 16.1 ਓਵਰਾਂ ‘ਚ 10 ਵਿਕਟਾਂ ਗੁਆ ਕੇ ਸਿਰਫ਼ 117 ਦੌੜਾਂ ਹੀ ਬਣਾ ਸਕਿਆ ਅਤੇ ਮੈਚ 100 ਦੌੜਾਂ ਨਾਲ ਹਾਰ ਗਿਆ, ਜੋ ਕਿ ਉਨ੍ਹਾਂ ਦੀ ਦੂਜੀ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ, ਆਰਸੀਬੀ ਨੇ 2023 ‘ਚ ਰਾਜਸਥਾਨ ਨੂੰ 112 ਦੌੜਾਂ ਨਾਲ ਹਰਾਇਆ ਸੀ। ਇਹ ਮੁੰਬਈ ਦੀ ਕਿਸੇ ਵੀ ਟੀਮ ਵਿਰੁੱਧ ਤੀਜੀ ਸਭ ਤੋਂ ਵੱਡੀ ਜਿੱਤ ਹੈ।
Read More:MI ਬਨਾਮ RR: ਰੋਹਿਤ ਸ਼ਰਮਾ DRS ‘ਤੇ ਆਊਟ ਹੋਣ ਤੋਂ ਬਚੇ, ਫੀਲਡ ਅੰਪਾਇਰ ਨੇ ਦਿੱਤਾ ਸੀ ਆਊਟ