ਚੰਡੀਗੜ੍ਹ, 08 ਅਪ੍ਰੈਲ 2025: MI ਬਨਾਮ RCB: ਆਈਪੀਐਲ 2025 ‘ਚ ਅੱਜ ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਇੱਕ ਰੋਮਾਂਚਕ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਨੂੰ 12 ਦੌੜਾਂ ਨਾਲ ਹਰਾ ਦਿੱਤਾ। ਸੋਮਵਾਰ ਨੂੰ ਬੰਗਲੁਰੂ ਨੇ ਵਾਨਖੇੜੇ ਸਟੇਡੀਅਮ ‘ਚ ਮੁੰਬਈ ਨੂੰ 222 ਦੌੜਾਂ ਦਾ ਟੀਚਾ ਦਿੱਤਾ। ਹਾਰਦਿਕ ਪੰਡਯਾ ਅਤੇ ਤਿਲਕ ਵਰਮਾ ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ, ਮੁੰਬਈ ਸਿਰਫ਼ 209/9 ਦੌੜਾਂ ਹੀ ਬਣਾ ਸਕੀ।
ਇਸ ਮੈਚ (MI vs RCB) ‘ਚ ਵਿਰਾਟ ਕੋਹਲੀ 13 ਹਜ਼ਾਰ ਟੀ-20 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬਣੇ। ਉਨ੍ਹਾਂ ਨੇ ਛੱਕਾ ਮਾਰ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਵਿਰਾਟ ਕੋਹਲੀ ਨੇ ਜਸਪ੍ਰੀਤ ਬੁਮਰਾਹ ਦੀ ਗੇਂਦ ‘ਤੇ ਛੱਕਾ ਲਗਾਇਆ, ਜੋ ਇਸ ਸੀਜ਼ਨ ‘ਚ ਆਪਣਾ ਪਹਿਲਾ ਓਵਰ ਸੁੱਟ ਰਿਹਾ ਸੀ। ਬੁਮਰਾਹ ਬੰਗਲੌਰ ਦੀ ਪਾਰੀ ਦਾ ਤੀਜਾ ਓਵਰ ਸੁੱਟ ਰਿਹਾ ਸੀ। ਬੁਮਰਾਹ ਨੇ ਓਵਰ ਦੀ ਦੂਜੀ ਗੇਂਦ ਸਾਹਮਣੇ ਸੁੱਟੀ ਜਿਸ ‘ਤੇ ਕੋਹਲੀ ਨੇ ਵੱਡਾ ਸ਼ਾਟ ਖੇਡਿਆ ਅਤੇ ਗੇਂਦ ਡੀਪ ਮਿਡਵਿਕਟ ‘ਤੇ ਛੱਕਾ ਜੜ੍ ਦਿੱਤਾ |
ਮੁੰਬਈ ਲਈ ਹਾਰਦਿਕ ਪੰਡਯਾ ਨੇ 15ਵੇਂ ਓਵਰ ‘ਚ 2 ਵਿਕਟਾਂ ਲਈਆਂ। ਵਿਰਾਟ ਕੋਹਲੀ 67 ਦੌੜਾਂ ਬਣਾਉਣ ਤੋਂ ਬਾਅਦ ਓਵਰ ਦੀ ਪਹਿਲੀ ਗੇਂਦ ‘ਤੇ ਆਊਟ ਹੋ ਗਏ। ਆਊਟ ਹੋਣ ਤੋਂ ਬਾਅਦ ਕੋਹਲੀ ਨਿਰਾਸ਼ ਦਿਖਾਈ ਦੇ ਰਿਹਾ ਸੀ। ਕੋਹਲੀ ਨੇ ਆਪਣਾ ਬੱਲਾ ਡਰੈਸਿੰਗ ਰੂਮ ‘ਚ ਸੁੱਟ ਦਿੱਤਾ। ਲਿਵਿੰਗਸਟੋਨ ਉਸੇ ਓਵਰ ਦੀ ਤੀਜੀ ਗੇਂਦ ‘ਤੇ ਆਊਟ ਹੋ ਗਿਆ।
ਸੋਮਵਾਰ ਨੂੰ, ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲੁਰੂ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 221 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਇੰਡੀਅਨਜ਼ 20 ਓਵਰਾਂ ‘ਚ 9 ਵਿਕਟਾਂ ‘ਤੇ 209 ਦੌੜਾਂ ਹੀ ਬਣਾ ਸਕੀ। ਬੰਗਲੌਰ ਵੱਲੋਂ ਕਰੁਣਾਲ ਪੰਡਯਾ ਨੇ 4 ਵਿਕਟਾਂ ਲਈਆਂ।
Read More: MI ਬਨਾਮ RCB: ਅੱਜ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਮੁਕਾਬਲਾ, MI ‘ਚ ਬੁਮਰਾਹ ਦੀ ਵਾਪਸੀ !