MI ਬਨਾਮ KKR

MI ਬਨਾਮ KKR: IPL 2025 ‘ਚ ਮੁੰਬਈ ਇੰਡੀਅਨਜ਼ ਦੀ ਪਹਿਲੀ ਜਿੱਤ, ਰਿਆਨ ਦੀ ਧਾਕੜ ਬੱਲੇਬਾਜ਼ੀ

ਚੰਡੀਗੜ੍ਹ, 01 ਅਪ੍ਰੈਲ 2025: MI ਬਨਾਮ KKR: ਮੁੰਬਈ ਇੰਡੀਅਨਜ਼ (Mumbai Indians) ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 18ਵੇਂ ਸੀਜ਼ਨ ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਨੇ ਸੋਮਵਾਰ ਨੂੰ ਵਾਨਖੇੜੇ ਸਟੇਡੀਅਮ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਕੇਕੇਆਰ 116 ਦੌੜਾਂ ‘ਤੇ ਢੇਰ ਹੋ ਗਈ। ਮੁੰਬਈ ਇੰਡੀਅਨਜ਼ ਨੇ 13ਵੇਂ ਓਵਰ ‘ਚ ਟੀਚਾ ਪ੍ਰਾਪਤ ਕਰ ਲਿਆ। ਇਸ ਸ਼ੀਜਨ ‘ਚ ਮੁੰਬਈ ਇੰਡੀਅਨਜ਼ ਦੀ ਇਹ ਪਹਿਲੀ ਜਿੱਤ ਹੈ |

ਮੁੰਬਈ (Mumbai Indians) ਲਈ ਆਪਣਾ ਆਈਪੀਐਲ ਡੈਬਿਊ ਕਰਨ ਵਾਲੇ ਤੇਜ਼ ਗੇਂਦਬਾਜ਼ ਅਸ਼ਵਨੀ ਕੁਮਾਰ ਨੇ 4 ਵਿਕਟਾਂ ਲਈਆਂ। ਦੀਪਕ ਚਾਹਰ ਨੇ 2 ਵਿਕਟਾਂ ਲਈਆਂ। ਬੱਲੇਬਾਜ਼ੀ ‘ਚ ਰਿਆਨ ਰਿਕਲਟਨ ਨੇ ਅਰਧ ਸੈਂਕੜਾ ਬਣਾਇਆ, ਜਦੋਂ ਕਿ ਵਿਲ ਜੈਕਸ ਨੇ 30 ਦੌੜਾਂ ਬਣਾਈਆਂ। ਕੋਲਕਾਤਾ ਵੱਲੋਂ ਅੰਗਕ੍ਰਿਸ਼ ਰਘੂਵੰਸ਼ੀ ਨੇ 26 ਦੌੜਾਂ ਬਣਾਈਆਂ। ਟੀਮ ਵੱਲੋਂ ਦੋਵੇਂ ਵਿਕਟਾਂ ਆਂਦਰੇ ਰਸਲ ਨੇ ਲਈਆਂ।

ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 7 ਗੇਂਦਾਂ ‘ਚ 2 ਵਿਕਟਾਂ ਝਟਕਾਈਆਂ। ਅਸ਼ਵਨੀ ਕੁਮਾਰ ਨੇ ਚੌਥੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਰਹਾਣੇ ਨੂੰ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਰਿੰਕੂ ਸਿੰਘ, ਮਨੀਸ਼ ਪਾਂਡੇ ਅਤੇ ਆਂਦਰੇ ਰਸਲ ਦੀਆਂ ਵੱਡੀਆਂ ਵਿਕਟਾਂ ਲਈਆਂ। ਉਸਦੇ ਪ੍ਰਦਰਸ਼ਨ ਨੇ ਕੇਕੇਆਰ ਦੇ ਬੱਲੇਬਾਜ਼ਾਂ ਨੂੰ ਬੈਕਫੁੱਟ ‘ਤੇ ਪਾ ਦਿੱਤਾ।

ਬੋਲਟ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਨ ਆਇਆ ਅਤੇ ਪਹਿਲੇ ਹੀ ਓਵਰ ‘ਚ ਸੁਨੀਲ ਨਾਰਾਇਣ ਨੂੰ ਬੋਲਡ ਕਰ ਦਿੱਤਾ। ਉਨ੍ਹਾਂ ਨੇ 4 ਓਵਰਾਂ ਵਿੱਚ ਸਿਰਫ਼ 23 ਦੌੜਾਂ ਖਰਚ ਕੀਤੀਆਂ।
ਚਾਹਰ ਆਪਣਾ ਦੂਜਾ ਓਵਰ ਕਰਨ ਆਇਆ ਅਤੇ ਪਹਿਲੀ ਹੀ ਗੇਂਦ ‘ਤੇ ਡੀ ਕੌਕ ਨੂੰ ਕੈਚ ਦੇ ਦਿੱਤਾ। ਇਸ ਤੋਂ ਬਾਅਦ ਉਸਨੇ ਵੈਂਕਟੇਸ਼ ਅਈਅਰ ਨੂੰ ਵੀ ਪੈਵੇਲੀਅਨ ਭੇਜ ਦਿੱਤਾ।

ਦੂਜੇ ਪਾਸੇ 117 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਐਮਆਈ ਦੇ ਓਪਨਰ ਰਿਕਲਟਨ ਨੇ ਮੈਚ ਨੂੰ ਇੱਕ ਪਾਸੜ ਬਣਾ ਦਿੱਤਾ। ਉਨ੍ਹਾਂ ਨੇ ਅਰਧ ਸੈਂਕੜਾ ਲਗਾਇਆ ਅਤੇ ਨਾਬਾਦ ਰਿਹਾ, ਜਿਸ ਨਾਲ ਟੀਮ ਜਿੱਤ ਵੱਲ ਵਧੀ।

ਕੇਕੇਆਰ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਇਆ ਪਰ ਸਿਰਫ਼ 50 ਦੌੜਾਂ ‘ਤੇ 5 ਵਿਕਟਾਂ ਗੁਆ ਬੈਠਾ। ਚੋਟੀ ਦੇ 5 ਬੱਲੇਬਾਜ਼ ਪਵੇਲੀਅਨ ਵਾਪਸ ਪਰਤ ਗਏ, ਇੱਥੋਂ ਟੀਮ ਉੱਭਰ ਨਹੀਂ ਸਕੀ। ਰਘੂਵੰਸ਼ੀ ਅਤੇ ਰਮਨਦੀਪ ਨੇ ਲੜਾਈ ਦਿਖਾਈ, ਪਰ ਟੀਮ 17ਵੇਂ ਓਵਰ ‘ਚ ਆਲ ਆਊਟ ਹੋ ਗਈ ਸੀ।

Read More: Chennai Super Kings: ਐੱਮ.ਐੱਸ ਧੋਨੀ ਨੂੰ ਲਗਾਤਾਰ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰਵਾਉਣ ‘ਤੇ ਉੱਠੇ ਸਵਾਲ

Scroll to Top