July 5, 2024 12:07 am
Gujarat Titans

MI vs GT: ਫਾਈਨਲ ‘ਚ ਥਾਂ ਬਣਾਉਣ ਲਈ ਮੁੰਬਈ ਇੰਡੀਅਨਜ਼-ਗੁਜਰਾਤ ਟਾਈਟਨਜ਼ ਵਿਚਾਲੇ ਮੁਕਾਬਲਾ ਅੱਜ

ਚੰਡੀਗੜ੍ਹ, 26 ਮਈ 2023: (MI vs GT) ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਸੱਤਵੀਂ ਵਾਰ ਅਤੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ (Gujarat Titans) ਸ਼ੁੱਕਰਵਾਰ ਨੂੰ ਲਗਾਤਾਰ ਦੂਜੀ ਵਾਰ ਆਈਪੀਐਲ ਦੇ ਫਾਈਨਲ ਵਿੱਚ ਪਹੁੰਚਣ ਲਈ ਭਿੜੇਗੀ। ਕੁਆਲੀਫਾਇਰ-2 ਦਾ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਗੁਜਰਾਤ ਨੂੰ ਕੁਆਲੀਫਾਇਰ-1 ਵਿੱਚ ਚੇਨਈ ਸੁਪਰ ਕਿੰਗਜ਼ ਦੇ ਹੱਥੋਂ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਦੇ ਨਾਲ ਹੀ ਮੁੰਬਈ ਨੇ ਐਲੀਮੀਨੇਟਰ ਵਿੱਚ ਲਖਨਊ ਸੁਪਰ ਜਾਇੰਟਸ ਨੂੰ 81 ਦੌੜਾਂ ਨਾਲ ਹਰਾਇਆ ਸੀ । ਇਸ ਜਿੱਤ ਨਾਲ ਮੁੰਬਈ ਦੇ ਖਿਡਾਰੀਆਂ ਦਾ ਭਰੋਸਾ ਸੱਤਵੇਂ ਅਸਮਾਨ ‘ਤੇ ਹੋਵੇਗਾ। ਆਈਪੀਐਲ ਵਿੱਚ ਹੁਣ ਤੱਕ ਦੋਵੇਂ ਟੀਮਾਂ ਤਿੰਨ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਗੁਜਰਾਤ ਨੇ ਇਕ ਵਾਰ ਅਤੇ ਮੁੰਬਈ ਨੇ ਦੋ ਵਾਰ ਜਿੱਤ ਦਰਜ ਕੀਤੀ।

ਅੱਜ ਦੇ ਮੈਚ ‘ਚ ਮੁੰਬਈ (Mumbai Indians)  ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਦਾ ਗੁਜਰਾਤ ਦੇ ਦਿੱਗਜ ਸਪਿਨਰ ਰਾਸ਼ਿਦ ਖਾਨ ਨਾਲ ਮੁਕਾਬਲਾ ਦੇਖਿਆ ਜਾ ਸਕਦਾ ਹੈ। ਦਰਅਸਲ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਦੇ ਅੰਕੜੇ ਰਾਸ਼ਿਦ ਖਾਨ ਦੇ ਸਾਹਮਣੇ ਹਨ। ਰੋਹਿਤ ਨੂੰ ਰਾਸ਼ਿਦ ਨੇ ਛੇ ਪਾਰੀਆਂ ‘ਚ ਚਾਰ ਵਾਰ ਆਊਟ ਕੀਤਾ ਹੈ ਪਰ ਆਈਪੀਐੱਲ ‘ਚ ਗੁਜਰਾਤ ਦੇ ਇਸ ਸਪਿਨਰ ਦੇ ਸਾਹਮਣੇ ਸੂਰਿਆਕੁਮਾਰ ਨੇ 47 ਗੇਂਦਾਂ ‘ਚ ਆਊਟ ਹੋਏ ਬਿਨਾਂ ਹੀ 67 ਦੌੜਾਂ ਬਣਾਈਆਂ ਹਨ।