ਚੰਡੀਗੜ੍ਹ, 12 ਮਈ 2023: (MI vs GT) ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੌਜੂਦਾ ਸੀਜ਼ਨ ਦਾ 57ਵਾਂ ਮੈਚ ਮੁੰਬਈ ਇੰਡੀਅਨਜ਼ (MI) ਅਤੇ ਗੁਜਰਾਤ ਟਾਈਟਨਸ (Gujarat Titans) ਵਿਚਾਲੇ ਵਾਨਖੇੜੇ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਇਸ ਮੈਦਾਨ ‘ਤੇ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਦੋਵਾਂ ਕਪਤਾਨਾਂ ਨੇ ਆਪਣੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਦੋਵੇਂ ਸੀਜ਼ਨ ‘ਚ ਦੂਜੀ ਵਾਰ ਭਿੜਨਗੇ। ਇਸ ਤੋਂ ਪਹਿਲਾਂ ਦੋਵੇਂ ਲੀਗ ਗੇੜ ਦੇ 35ਵੇਂ ਮੈਚ ਵਿੱਚ ਵੀ ਆਹਮੋ-ਸਾਹਮਣੇ ਹੋਏ ਸਨ, ਜਦੋਂ ਗੁਜਰਾਤ ਨੇ ਇਹ ਮੈਚ 55 ਦੌੜਾਂ ਨਾਲ ਜਿੱਤ ਲਿਆ ਸੀ।
ਮੁੰਬਈ ਨੇ ਇਸ ਸੀਜ਼ਨ ‘ਚ ਹੁਣ ਤੱਕ ਖੇਡੇ ਗਏ 11 ਮੈਚਾਂ ‘ਚੋਂ 6 ਜਿੱਤੇ ਹਨ ਅਤੇ 5 ਹਾਰੇ ਹਨ। ਟੀਮ ਦੇ 12 ਅੰਕ ਹਨ। ਗੁਜਰਾਤ ਦੇ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਕੈਮਰਨ ਗ੍ਰੀਨ, ਟਿਮ ਡੇਵਿਡ, ਕ੍ਰਿਸ ਜਾਰਡਨ ਅਤੇ ਜੇਸਨ ਬੇਹਰਨਡਰੋਫ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਪੀਯੂਸ਼ ਚਾਵਲਾ, ਈਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਵਰਗੇ ਖਿਡਾਰੀ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਗੁਜਰਾਤ Gujarat Titans) ਨੇ ਇਸ ਸੀਜ਼ਨ ‘ਚ ਹੁਣ ਤੱਕ ਖੇਡੇ ਗਏ 11 ਮੈਚਾਂ ‘ਚੋਂ 8 ਜਿੱਤੇ ਹਨ ਅਤੇ 3 ਹਾਰੇ ਹਨ। ਟੀਮ ਦੇ 16 ਅੰਕ ਹਨ। ਮੁੰਬਈ ਦੇ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਡੇਵਿਡ ਮਿਲਰ, ਰਾਸ਼ਿਦ ਖਾਨ, ਨੂਰ ਅਹਿਮਦ ਅਤੇ ਅਲਜਾਰੀ ਜੋਸੇਫ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਮੁਹੰਮਦ ਸ਼ਮੀ, ਸ਼ੁਭਮਨ ਗਿੱਲ ਅਤੇ ਮੋਹਿਤ ਸ਼ਰਮਾ ਵਰਗੇ ਖਿਡਾਰੀ ਦਮਦਾਰ ਪ੍ਰਦਰਸ਼ਨ ਦਿਖਾ ਰਹੇ ਹਨ।