Mumbai Indians

MI vs GG: ਗੁਜਰਾਤ ‘ਤੇ ਜਿੱਤ ਨਾਲ ਮਹਿਲਾ ਪ੍ਰੀਮੀਅਰ ਲੀਗ ਅੰਕ ਸੂਚੀ ਦੇ ਦੂਜੇ ਸਥਾਨ ‘ਤੇ ਪੁੱਜੀ ਮੁੰਬਈ ਇੰਡੀਅਨਜ਼

ਚੰਡੀਗੜ੍ਹ, 19 ਫਰਵਰੀ 2025: ਮਹਿਲਾ ਪ੍ਰੀਮੀਅਰ ਲੀਗ (WPL 2025) ਦੇ ਪੰਜਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ (Mumbai Indians) ਨੇ ਗੁਜਰਾਤ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਹ ਮੁੰਬਈ ਦੀ ਸੀਜ਼ਨ ਦੀ ਪਹਿਲੀ ਜਿੱਤ ਹੈ, ਜਦੋਂ ਕਿ ਇਹ ਗੁਜਰਾਤ ਦੀ 3 ਮੈਚਾਂ ‘ਚ ਦੂਜੀ ਹਾਰ ਹੈ। ਮੰਗਲਵਾਰ ਨੂੰ ਵਡੋਦਰਾ ਵਿੱਚ ਗੁਜਰਾਤ 120 ਦੌੜਾਂ ‘ਤੇ ਆਲ ਆਊਟ ਹੋ ਗਿਆ। ਮੁੰਬਈ ਨੇ 16.3 ਓਵਰਾਂ ‘ਚ 5 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ।

ਮੁੰਬਈ ਲਈ ਨੈਟਲੀ ਸ਼ਿਵਰ-ਬਰੰਟ ਨੇ 2 ਵਿਕਟਾਂ ਲੈਣ ਤੋਂ ਬਾਅਦ ਅਰਧ ਸੈਂਕੜਾ ਲਗਾਇਆ। ਹੇਲੀ ਮੈਥਿਊਜ਼ ਨੇ 3 ਅਤੇ ਅਮੇਲੀਆ ਕੇਰ ਨੇ 2 ਵਿਕਟਾਂ ਲਈਆਂ। ਗੁਜਰਾਤ ਵੱਲੋਂ ਕਾਸ਼ਵੀ ਗੌਤਮ ਨੇ 20 ਦੌੜਾਂ ਬਣਾਉਣ ਤੋਂ ਬਾਅਦ 2 ਵਿਕਟਾਂ ਲਈਆਂ। ਹਰਲੀਨ ਦਿਓਲ ਨੇ 32 ਦੌੜਾਂ ਦੀ ਪਾਰੀ ਖੇਡੀ।

ਮੁੰਬਈ ਨੇ ਕੋਟਾਂਬੀ ਸਟੇਡੀਅਮ ‘ਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਵਰਪਲੇ ਵਿੱਚ ਦਿੱਲੀ ਨੇ 28 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ। ਹਰਲੀਨ ਦਿਓਲ ਨੇ 32 ਅਤੇ ਕਾਸ਼ਵੀ ਗੌਤਮ ਨੇ 20 ਦੌੜਾਂ ਬਣਾ ਕੇ ਸਕੋਰ ਨੂੰ 120 ਦੌੜਾਂ ਤੱਕ ਪਹੁੰਚਾਇਆ। ਮੁੰਬਈ ਵੱਲੋਂ ਅਮਨਜੋਤ ਕੌਰ ਅਤੇ ਸ਼ਬਨੀਮ ਇਸਮਾਈਲ ਨੇ ਵੀ 1-1 ਵਿਕਟ ਹਾਸਲ ਕੀਤੀ। ਇੱਕ ਬੱਲੇਬਾਜ਼ ਰਨ ਆਊਟ ਹੋ ਗਈ ।

121 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਮਜ਼ਬੂਤ ​​ਰਹੀ। ਟੀਮ ਨੇ ਪਾਵਰ ਪਲੇ ਵਿੱਚ ਸਿਰਫ਼ 1 ਵਿਕਟ ਗੁਆ ਦਿੱਤੀ। ਹੇਲੀ ਮੈਥਿਊਜ਼ 17 ਦੌੜਾਂ, ਯਾਸਤਿਕਾ ਭਾਟੀਆ 8 ਦੌੜਾਂ ਅਤੇ ਹਰਮਨਪ੍ਰੀਤ ਕੌਰ 4 ਦੌੜਾਂ ਬਣਾ ਕੇ ਆਊਟ ਹੋ ਗਏ। ਅਮੇਲੀਆ ਕੇਰ ਨੇ ਪਾਰੀ ਨੂੰ ਸੰਭਾਲਿਆ ਪਰ 19 ਦੌੜਾਂ ਬਣਾਉਣ ਤੋਂ ਬਾਅਦ ਉਹ ਆਊਟ ਹੋ ਗਈ।

ਨੈਟਲੀ ਸਾਇਵਰ ਬਰੰਟ ਨੇ 33 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ। ਉਹ 57 ਦੌੜਾਂ ਬਣਾ ਕੇ ਆਊਟ ਹੋ ਗਈ। ਅੰਤ ਵਿੱਚ, ਸਜੀਵਨ ਸਜਨਾ ਨੇ 9 ਦੌੜਾਂ ਅਤੇ ਜੀ. ਕਮਲਿਨੀ ਨੇ 4 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਗੁਜਰਾਤ ਵੱਲੋਂ ਪ੍ਰਿਆ ਮਿਸ਼ਰਾ ਨੇ 2 ਅਤੇ ਤਨੂਜਾ ਕੰਵਰ ਨੇ 1 ਵਿਕਟ ਲਈ।

WPL ਇਤਿਹਾਸ ‘ਚ ਲਗਾਤਾਰ ਪੰਜਵੇਂ ਮੈਚ ‘ਚ ਗੁਜਰਾਤ ਨੂੰ ਹਰਾ ਕੇ, ਮੁੰਬਈ (Mumbai Indians ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਈ। ਟੀਮ ਨੂੰ ਪਹਿਲੇ ਮੈਚ ‘ਚ ਦਿੱਲੀ ਤੋਂ ਹਾਰ ਮਿਲੀ ਸੀ। ਆਰਸੀਬੀ 2 ਮੈਚ ਜਿੱਤਣ ਤੋਂ ਬਾਅਦ ਸਿਖਰ ‘ਤੇ ਹੈ। ਜਦੋਂ ਕਿ ਗੁਜਰਾਤ 3 ਵਿੱਚੋਂ 2 ਮੈਚ ਹਾਰ ਗਿਆ ਅਤੇ 2 ਅੰਕਾਂ ਨਾਲ ਤੀਜੇ ਸਥਾਨ ‘ਤੇ ਪਹੁੰਚ ਗਿਆ। ਦਿੱਲੀ ਚੌਥੇ ਸਥਾਨ ‘ਤੇ ਹੈ ਅਤੇ ਯੂਪੀ ਪੰਜਵੇਂ ਸਥਾਨ ‘ਤੇ ਹੈ।

Read More: WPL 2025 DC vs RCB Toss Update: ਬੰਗਲੌਰ ਨੇ ਜਿੱਤਿਆ ਟਾਸ, ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ

Scroll to Top