ਚੰਡੀਗੜ੍ਹ, 14 ਅਪ੍ਰੈਲ 2025: ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਚੰਡੀਗੜ੍ਹ ਦੀ ਰਹਿਣ ਵਾਲੀ ਕ੍ਰਿਕਟਰ ਕਾਸ਼ਵੀ ਗੌਤਮ ਨਾਲ ਕੀਤਾ ਇਕ ਵਾਅਦਾ ਨਿਭਾਇਆ ਹੈ | ਹਾਰਦਿਕ ਪੰਡਯਾ ਨੇ ਕਾਸ਼ਵੀ ਗੌਤਮ ਨੂੰ ਇੱਕ ਖਾਸ ਬੱਲਾ ਤੋਹਫ਼ੇ ਵਜੋਂ ਦਿੱਤਾ ਹੈ | ਕਾਸ਼ਵੀ ਨੂੰ ਪਹਿਲੀ ਵਾਰ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ।
21 ਸਾਲਾ ਕਾਸ਼ਵੀ ਗੌਤਮ ਨੂੰ ਹਾਲ ਹੀ ‘ਚ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਰੁੱਧ ਤਿਕੋਣੀ ਲੜੀ ਲਈ ਭਾਰਤੀ ਮਹਿਲਾ ਵਨਡੇ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਕਾਸ਼ਵੀ ਨੂੰ ਆਉਣ ਵਾਲੇ ਮਹਿਲਾ ਵਨਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਚੁਣਿਆ ਗਿਆ ਹੈ।
ਪੰਡਯਾ ਪਹਿਲੀ ਵਾਰ ਇਸ ਟੂਰਨਾਮੈਂਟ ਦੌਰਾਨ ਕਾਸ਼ਵੀ ਨੂੰ ਮਿਲਿਆ, ਜੋ ਮਹਿਲਾ ਪ੍ਰੀਮੀਅਰ ਲੀਗ (WPL) ‘ਚ ਗੁਜਰਾਤ ਜਾਇੰਟਸ ਲਈ ਖੇਡਦੀ ਹੈ। ਉਸ ਸਮੇਂ ਕਾਸ਼ਵੀ ਦੇ ਟੀਮ ਸਾਥੀਆਂ ਨੇ ਪੰਡਯਾ ਨੂੰ ਦੱਸਿਆ ਕਿ ਕਾਸ਼ਵੀ ਉਸਦੀ ਬਹੁਤ ਵੱਡੀ ਫੈਨ ਹੈ ਅਤੇ ਉਸਨੇ ਆਪਣੇ ਬੱਲੇ ‘ਤੇ ‘HP 33’ (ਹਾਰਦਿਕ ਪੰਡਯਾ ਦਾ ਜਰਸੀ ਨੰਬਰ) ਵੀ ਲਿਖਿਆ ਹੈ।
ਐਤਵਾਰ ਨੂੰ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਤੋਂ ਪਹਿਲਾਂ ਕਾਸ਼ਵੀ ਪੰਡਯਾ ਨੂੰ ਮਿਲਣ ਲਈ ਸਟੇਡੀਅਮ ਪਹੁੰਚੀ। ਇਸ ਮੌਕੇ ‘ਤੇ ਹਾਰਦਿਕ ਪੰਡਯਾ ਨੇ ਕਾਸ਼ਵੀ ਨੂੰ ਇੱਕ ਖਾਸ ਬੱਲਾ ਦਿੱਤਾ ਅਤੇ ਕਿਹਾ, ਖੇਡੋ ਅਤੇ ਜੇਕਰ ਤੁਹਾਨੂੰ ਇਹ ਪਸੰਦ ਨਹੀਂ ਹੈ ਤਾਂ ਇਸਨੂੰ ਵਾਪਸ ਕਰ ਦਿਓ।”
ਆਨੰਦ ਮਾਣੋ, ਵਧੀਆ ਖੇਡੋ… ਭਾਰਤ ਲਈ ਖੇਡੋ। ਕਾਸ਼ਵੀ ਨੇ ਇਸ ਪਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਕਰਦਿਆਂ ਲਿਖਿਆ – “ਚੈਂਪੀਅਨ ਸਿਰਫ਼ ਗੇਮ ਨਹੀਂ ਖੇਡਦੇ, ਉਹ ਅਗਲੀ ਪੀੜ੍ਹੀ ਨੂੰ ਅੱਗੇ ਵਧਾਉਂਦੇ ਹਨ।” ਹਾਰਦਿਕ ਪੰਡਯਾ ਨੇ ਵਾਅਦਾ ਕੀਤਾ ਸੀ, ਵਾਅਦਾ ਨਿਭਾਇਆ ਹੈ |
Read More: MI ਬਨਾਮ DC: ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 12 ਦੌੜਾਂ ਨਾਲ ਹਰਾਇਆ