ਹਰਿਆਣਾ, 23 ਅਗਸਤ 2025: Haryana Weather: ਮੌਸਮ ਵਿਭਾਗ ਨੇ ਹਰਿਆਣਾ ਦੇ 11 ਜ਼ਿਲ੍ਹਿਆਂ ‘ਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅੱਜ ਸਵੇਰੇ ਨਾਰਨੌਲ ਅਤੇ ਕਰਨਾਲ ‘ਚ ਹਲਕੀ ਬੂੰਦਾ-ਬਾਂਦੀ ਹੋਈ, ਜਦੋਂ ਕਿ ਦੁਪਹਿਰ ਨੂੰ ਚਰਖੀ ਦਾਦਰੀ, ਪਾਣੀਪਤ, ਸੋਨੀਪਤ, ਭਿਵਾਨੀ, ਝੱਜਰ, ਰੋਹਤਕ, ਕਰਨਾਲ ਅਤੇ ਗੁਰੂਗ੍ਰਾਮ ‘ਚ ਮੀਂਹ ਪਿਆ। ਇਸਦੇ ਨਾਲ ਹੀ ਸ਼ਾਮ ਨੂੰ ਰੇਵਾੜੀ ‘ਚ ਵੀ ਮੀਂਹ ਸ਼ੁਰੂ ਹੋ ਗਿਆ।
ਇਸ ਦੌਰਾਨ ਮੌਸਮ ਵਿਭਾਗ ਚੰਡੀਗੜ੍ਹ ਨੇ ਦੁਪਹਿਰ 3 ਵਜੇ ਇੱਕ ਅਪਡੇਟ ਜਾਰੀ ਕਰਦਿਆਂ ਚਰਖੀ ਦਾਦਰੀ, ਭਿਵਾਨੀ, ਝੱਜਰ, ਰੋਹਤਕ, ਹਿਸਾਰ, ਸਿਰਸਾ ‘ਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਦੀ ਗਤੀ ਅਤੇ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। 26 ਅਗਸਤ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ।
ਦੂਜੇ ਪਾਸੇ, ਕਰਨਾਲ ਦੇ ਅਲੀਪੁਰ ਖਾਲਸਾ ਪਿੰਡ ‘ਚ ਸਥਿਤ ਸੀਨੀਅਰ ਸੈਕੰਡਰੀ ਸਕੂਲ ਦੀਆਂ ਕਲਾਸਾਂ ਅਚਾਨਕ ਮੀਂਹ ਦੇ ਪਾਣੀ ਨਾਲ ਭਰ ਗਈਆਂ। ਇਸ ਤੋਂ ਬਾਅਦ ਬੱਚਿਆਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ। ਸੂਚਨਾ ਮਿਲਦੇ ਹੀ ਐਸਡੀਐਮ ਅਤੇ ਬੀਡੀਪੀਓ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
Read More: Punjab Weather: ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ