ਚੰਡੀਗੜ੍ਹ, 23 ਅਪ੍ਰੈਲ 2024: ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਅਗਲੇ ਇੱਕ ਹਫ਼ਤੇ ਤੱਕ ਮੌਸਮ ਖ਼ਰਾਬ ਰਹੇਗਾ। ਮੌਸਮ ਵਿਭਾਗ ਨੇ ਅੱਜ ਕੁਝ ਇਲਾਕਿਆਂ ‘ਚ ਗਰਜ਼-ਤੂਫ਼ਾਨ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਵੈਸਟਰਨ ਡਿਸਟਰਬੈਂਸ (WD) ਕੱਲ੍ਹ ਅਤੇ ਪਰਸੋਂ ਦੋ ਦਿਨਾਂ ਲਈ ਥੋੜਾ ਕਮਜ਼ੋਰ ਹੋਵੇਗਾ। ਪਰ ਵੈਸਟਰਨ ਡਿਸਟਰਬੈਂਸ 26 ਤੋਂ 29 ਅਪ੍ਰੈਲ ਤੱਕ ਸਰਗਰਮ ਰਹੇਗਾ।
ਮੌਸਮ ਵਿਭਾਗ ਨੇ ਪਹਾੜਾਂ ਵਿੱਚ 30 ਅਪ੍ਰੈਲ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਲਾਹੌਲ ਸਪਿਤੀ (Himachal Pradesh) ਦੇ ਉੱਚੇ ਇਲਾਕਿਆਂ ‘ਚ ਹਲਕੀ ਬਰਫਬਾਰੀ ਵੀ ਹੋ ਸਕਦੀ ਹੈ। ਇਸ ਵਾਰ ਸੂਬੇ ‘ਚ 1 ਮਾਰਚ ਤੋਂ ਬਾਅਦ ਆਮ ਨਾਲੋਂ 9 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਇਸ ਸਮੇਂ ਦੌਰਾਨ 162.9 ਫੀਸਦੀ ਆਮ ਵਰਖਾ ਹੋਈ ਹੈ ਜਦਕਿ ਇਸ ਵਾਰ 176.8 ਫੀਸਦੀ ਬਾਰਿਸ਼ ਹੋਈ ਹੈ।