Fog

ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਸੰਘਣੀ ਧੂੰਦ ਦੀ ਚਿਤਾਵਨੀ, ਧੂੰਦ ਕਾਰਨ ਫਲਾਈਟ ‘ਚ ਦੇਰੀ

ਚੰਡੀਗੜ੍ਹ, 25 ਦਸੰਬਰ 2023: ਅੰਮ੍ਰਿਤਸਰ ‘ਚ ਸੋਮਵਾਰ ਨੂੰ ਦਿਨ ਦੀ ਸ਼ੁਰੂਆਤ ਸੰਘਣੀ ਧੂੰਦ (fog) ਨਾਲ ਹੋਈ। ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ 25 ਮੀਟਰ ਮਾਪੀ ਗਈ। ਮੌਸਮ ਵਿਭਾਗ ਨੇ ਪੰਜਾਬ ਵਿੱਚ ਸੰਘਣੀ ਧੂੰਦ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਦੁਪਹਿਰ ਤੱਕ ਧੂੰਦ ਸਾਫ ਹੋ ਜਾਣ ਤੋਂ ਬਾਅਦ ਸ਼ਾਮ ਨੂੰ ਮੁੜ ਪਰਤ ਆਵੇਗੀ। ਇਸ ਨਾਲ ਵਾਹਨ ਦੀ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ।

ਇਸ ਦੇ ਨਾਲ ਹੀ 25 ਦਸੰਬਰ ਨੂੰ ਅੰਮ੍ਰਿਤਸਰ ਦਾ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਠੰਢਾ ਰਿਹਾ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 7 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 1 ਡਿਗਰੀ ਰਿਹਾ, ਜੋ ਆਮ ਨਾਲੋਂ 3.6 ਡਿਗਰੀ ਘੱਟ ਸੀ।

ਸੰਘਣੀ ਧੁੰਦ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਦੋਹਾ ਜਾਣ ਵਾਲੀ ਕਤਰ ਏਅਰਵੇਜ਼ ਦੀ ਫਲਾਈਟ ਵੀ ਧੂੰਦ (fog) ਕਾਰਨ ਲੇਟ ਹੋ ਗਈ ਹੈ। ਇਹ ਫਲਾਈਟ ਸਵੇਰੇ 4.10 ਵਜੇ ਉਡਾਣ ਭਰਦੀ ਹੈ ਪਰ ਫਿਰ ਵੀ ਇਹ ਫਲਾਈਟ ਟੇਕ ਆਫ ਨਹੀਂ ਹੋਈ। ਯਾਤਰੀਆਂ ਨੂੰ ਹੁਣ ਇਸ ਫਲਾਈਟ ਦੇ ਰਵਾਨਗੀ ਦਾ ਸਮਾਂ 11.45 ‘ਤੇ ਦਿੱਤਾ ਗਿਆ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਸੰਗਤਾਂ ਨੇ ਸੰਘਣੀ ਧੁੰਦ ਦਰਮਿਆਨ ਮੱਥਾ ਟੇਕਿਆ।

Scroll to Top