ਚੰਡੀਗੜ੍ਹ, 15 ਫਰਵਰੀ 2025: Meta Project News: ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੇਟਾ (Meta) ਨੇ ਭਾਰਤ ਨੂੰ ਆਪਣੇ ਇੱਕ ਵੱਡੇ ਸਮੁੰਦਰੀ ਪ੍ਰੋਜੈਕਟ ‘ਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਸ ਪ੍ਰੋਜੈਕਟ ਨੂੰ “ਪ੍ਰੋਜੈਕਟ ਵਾਟਰਵਰਥ” (Project Waterworth)ਦਾ ਨਾਮ ਦਿੱਤਾ ਹੈ, ਜਿਸ ਦੇ ਤਹਿਤ ਦੁਨੀਆ ਦੇ ਪੰਜ ਮਹਾਂਦੀਪਾਂ ਨੂੰ ਸਮੁੰਦਰੀ ਇੰਟਰਨੈੱਟ ਕੇਬਲ ਰਾਹੀਂ ਜੋੜਨ ਦੀ ਯੋਜਨਾ ਹੈ।
ਇਸ ਲਈ ਮੈਟਾ ਇਨ੍ਹਾਂ ਪੰਜ ਮਹਾਂਦੀਪਾਂ ਵਿਚਕਾਰ 50,000 ਕਿਲੋਮੀਟਰ ਤੋਂ ਵੱਧ ਲੰਬੀ ਇੱਕ ਪਾਣੀ ਹੇਠਲੀ ਕੇਬਲ ਵਿਛਾਏਗਾ। ਇਹ ਇੱਕ ਬਹੁ-ਅਰਬ ਡਾਲਰ ਦਾ ਪ੍ਰੋਜੈਕਟ ਹੈ, ਜਿਸ ‘ਚ ਕਈ ਸਾਲਾਂ ਤੱਕ ਨਿਵੇਸ਼ ਕੀਤਾ ਜਾਵੇਗਾ। ਇਹ ਧਿਆਨ ਦੇਣ ਯੋਗ ਹੈ ਕਿ ਇਸ ਮਹੱਤਵਪੂਰਨ ਸੌਦੇ ਦਾ ਐਲਾਨ ਮੇਟਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਅਮਰੀਕਾ ਫੇਰੀ ਦੌਰਾਨ ਹੋਈ ਮੁਲਾਕਾਤ ਦੌਰਾਨ ਕੀਤਾ ਸੀ।
ਮੈਟਾ ਦੇ ਮੁਤਾਬਕ ਇਹ ਪ੍ਰੋਜੈਕਟ ਇਸ ਸਾਲ ਸ਼ੁਰੂ ਕੀਤਾ ਜਾਵੇਗਾ। ਮੈਟਾ ਦਾ ਅੰਡਰਵਾਟਰ ਕੇਬਲ ਪ੍ਰੋਜੈਕਟ ਇਸਦਾ 18ਵਾਂ ਅਜਿਹਾ ਪ੍ਰੋਜੈਕਟ ਹੋਵੇਗਾ ਜਿਸਦੇ ਕੇਂਦਰ ‘ਚ ਭਾਰਤ ਹੋਵੇਗਾ। ਇਹ ਅੰਡਰਵਾਟਰ ਕੇਬਲ ਪ੍ਰੋਜੈਕਟ 5 ਮਹਾਂਦੀਪਾਂ ‘ਚ ਡਿਜੀਟਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਕੰਮ ਕਰੇਗਾ।
ਮੈਟਾ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ “ਮੈਟਾ ਭਾਰਤ, ਸੰਯੁਕਤ ਰਾਜ ਅਮਰੀਕਾ ਅਤੇ ਇਸ ਤੋਂ ਬਾਹਰ ਨੂੰ ਜੋੜਨ ਲਈ ਦੁਨੀਆ ਦੀ ਸਭ ਤੋਂ ਲੰਬੀ, ਸਭ ਤੋਂ ਵੱਧ ਸਮਰੱਥਾ ਵਾਲੀ ਅਤੇ ਤਕਨੀਕੀ ਤੌਰ ‘ਤੇ ਸਭ ਤੋਂ ਉੱਨਤ ਅੰਡਰਵਾਟਰ ਕੇਬਲ ਸੁਰੱਖਿਆ (Meta Project) ਲਿਆਉਣ ਲਈ ਆਪਣੇ ਸਭ ਤੋਂ ਵੱਡੇ ਬਾਜ਼ਾਰਾਂ ‘ਚੋਂ ਇੱਕ, ਭਾਰਤ ਵਿੱਚ ਨਿਵੇਸ਼ ਕਰ ਰਿਹਾ ਹੈ |
ਮੈਟਾ ਬੁਲਾਰੇ ਨੇ ਕਿਹਾ ਕਿ “ਭਾਰਤ ਦੀ ਡਿਜੀਟਲ ਸੇਵਾਵਾਂ ਦੀ ਵੱਧਦੀ ਮੰਗ ਦੇ ਕਾਰਨ ਇਹ ਨਿਵੇਸ਼ ਆਰਥਿਕ ਵਿਕਾਸ, ਲਚਕੀਲੇ ਬੁਨਿਆਦੀ ਢਾਂਚੇ ਅਤੇ ਡਿਜੀਟਲ ਸਮਾਵੇਸ਼ ਪ੍ਰਤੀ ਮੈਟਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ,” | ਮੈਟਾ ਨੇ ਕਿਹਾ ਕਿ ਇਹ ਪ੍ਰੋਜੈਕਟ ਭਾਰਤ ਨੂੰ ਡਿਜੀਟਲ ਤੌਰ ‘ਤੇ ਸਮਰੱਥ ਬਣਾਉਣ ਅਤੇ ਤਕਨੀਕੀ ਨਵੀਨਤਾ ਨੂੰ ਅੱਗੇ ਵਧਾਉਣ ‘ਚ ਮੱਦਦ ਕਰੇਗਾ।
Read More: Meta: ਕਈ ਕਰਮਚਾਰੀਆਂ ਨੂੰ ਬਾਹਰ ਕਰਨ ਦੀ ਤਿਆਰੀ ‘ਚ ਮੇਟਾ ਕੰਪਨੀ, ਅੱਜ ਹੋ ਸਕਦੀ ਹੈ ਛਾਂਟੀ