ਮੀਂਹ

ਚੰਡੀਗੜ੍ਹ ‘ਚ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਦੀ ਭਵਿੱਖਬਾਣੀ

ਚੰਡੀਗੜ੍ਹ, 17 ਮਈ 2025: ਚੰਡੀਗੜ੍ਹ ਮੌਸਮ: ਚੰਡੀਗੜ੍ਹ ‘ਚ ਪਿਛਲੇ 3 ਦਿਨਾਂ ਤੋਂ ਤਾਪਮਾਨ ‘ਚ ਲਗਾਤਾਰ ਵਾਧੇ ਕਾਰਨ ਤਾਪਮਾਨ ਹੁਣ 42 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਹੈ, ਪਰ ਮੌਸਮ ਵਿਭਾਗ ਦੇ ਮੁਤਾਬਕ ਲੋਕ 46 ਡਿਗਰੀ ਦੇ ਆਸ-ਪਾਸ ਇਸਦੀ ਗਰਮੀ ਮਹਿਸੂਸ ਕਰ ਰਹੇ ਸਨ। ਇਸਦਾ ਇੱਕੋ ਇੱਕ ਕਾਰਨ ਇਹ ਸੀ ਕਿ ਗਰਮੀਆਂ ਦੇ ਦਿਨਾਂ ‘ਚ ਵੀ ਚੰਡੀਗੜ੍ਹ ਸ਼ਹਿਰ ਅਤੇ ਆਲੇ-ਦੁਆਲੇ ਦੀ ਹਵਾ ‘ਚ ਨਮੀ ਦੀ ਮਾਤਰਾ ਲਗਭਗ 44 ਤੋਂ 50 ਪ੍ਰਤੀਸ਼ਤ ਸੀ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਗਰਮੀ ਤੋਂ ਬਹੁਤੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਇਸਦਾ ਕਾਰਨ ਇਹ ਹੈ ਕਿ ਭਾਵੇਂ ਤਾਪਮਾਨ 40 ਡਿਗਰੀ ਦੇ ਆਸ-ਪਾਸ ਰਹੇਗਾ, ਪਰ ਨਮੀ ਪਰੇਸ਼ਾਨੀ ਵਾਲੀ ਹੋਵੇਗੀ। ਫਿਰ 19 ਤੋਂ 21 ਮਈ ਦੇ ਵਿਚਕਾਰ ਚੰਡੀਗੜ੍ਹ ‘ਚ ਤੇਜ਼ ਹਵਾਵਾਂ ਦੇ ਨਾਲ ਬੱਦਲ ਆਉਂਦੇ-ਜਾਂਦੇ ਰਹਿਣਗੇ।

ਚੰਡੀਗੜ੍ਹ ‘ਚ ਸ਼ਨੀਵਾਰ ਨੂੰ ਹਲਕੇ ਬੱਦਲ ਵੱਧ ਤੋਂ ਵੱਧ ਤਾਪਮਾਨ 42, ਘੱਟੋ-ਘੱਟ 22 ਡਿਗਰੀ ਰਹਿਣ ਦੀ ਉਮੀਦ ਜਤਾਈ ਗਈ | ਇਸਦੇ ਨਾਲ ਹੀ ਐਤਵਾਰ ਨੂੰ ਹਲਕੇ ਬੱਦਲਵਾਈ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 42, ਘੱਟੋ-ਘੱਟ 24 ਡਿਗਰੀ ਰਹਿਣ ਦੀ ਸੰਭਾਵਨਾ ਹੈ | ਸੋਮਵਾਰ ਨੂੰ ਮੀਂਹ ਦੀ ਸੰਭਾਵਨਾ ਹੈ |

Read More: Punjab Weather: ਪੰਜਾਬ ਦੇ ਕਈਂ ਇਲਾਕਿਆਂ ‘ਚ ਪਿਆ ਮੀਂਹ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

Scroll to Top