ਹੋਲਾ ਮਹੱਲਾ

ਏ.ਡੀ.ਸੀ ਵੱਲੋਂ ਮੈਸਰਜ ਰਿਦਮ ਓਵਰਸੀਜ਼ ਪ੍ਰਾਇਵੇਟ ਲਿਮਿ: ਫਰਮ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਮਾਰਚ 2024: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਵੱਲੋਂ ਮੈਸਰਜ ਰਿਦਮ ਓਵਰਸੀਜ਼ ਪ੍ਰਾਇਵੇਟ ਲਿਮਿ: ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੱਲੋਂ ਮੈਸਰਜ ਰਿਦਮ ਓਵਰਸੀਜ਼ ਪ੍ਰਾਇਵੇਟ ਲਿਮਿ: ਫਰਮ ਐਸ.ਸੀ.ਓ. ਨੰਬਰ 671 ਦੂਜੀ ਮੰਜ਼ਿਲ ਸੈਕਟਰ 70 ਮੋਹਾਲੀ ਦੇ ਮਾਲਕ ਸ੍ਰੀਮਤੀ ਰਾਜਵਿੰਦਰ ਕੌਰ ਸੋਹੀ ਪੁੱਤਰੀ ਮਲਕੀਤ ਸਿੰਘ ਵਾਸੀ ਮਕਾਨ ਨੰ: 1155 ਸੈਕਟਰ 69 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਰਜਿੰਦਰਪਾਲ ਸਿੰਘ ਵਾਸੀ ਵਾਰਡ ਨੰ: 5 ਨਗਰ ਪੰਚਾਇਤ ਮਹਿਤਪੁਰ, ਤਹਿਸੀਲ/ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਨੂੰ ਕੰਸਲਟੈਂਸੀ ਦੇ ਕੰਮਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ |ਜਿਸ ਦੀ ਮਿਆਦ 10 ਸਤੰਬਰ 2023 ਨੂੰ ਖਤਮ ਹੋ ਚੁੱਕੀ ਹੈ।

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ-4(6), ਨੋਟੀਫਿਕੇਸ਼ਨ ਦੇ ਸੈਕਸ਼ਨ 5 (iii) (ਬੀ) ਅਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ ਵੱਲੋਂ ਜਾਰੀ ਅਡਵਾਈਜਰੀ ਦੀ ਮੱਦ ਨੰ:13 ਵਿੱਚ ਦਰਸਾਏ ਅਨੁਸਾਰ ਮਹੀਨਾਵਾਰ ਰਿਪੋਰਟ, ਐਕਟ ਦੀ ਧਾਰਾ 7 ਤਹਿਤ ਬਿਜਨਸ ਸਬੰਧੀ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਅਤੇ ਸੈਮੀਨਾਰਾਂ ਸਬੰਧੀ ਜਾਣਕਾਰੀ ਅਤੇ ਇਹ ਸੂਚਨਾਂ ਛਿਮਾਹੀ ਆਧਾਰ ਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਨੂੰ ਭੇਜਣੀ ਹੁੰਦੀ ਹੈ।

ਫਰਮ ਨੂੰ ਇਸ ਦਫਤਰ ਦੇ ਪੱਤਰ ਮਿਤੀ 26-06-2020 ਰਾਹੀਂ ਮਹੀਨਾਵਾਰ ਰਿਪੋਰਟ/ਸੂਚਨਾਂ, ਇਸ਼ਤਿਹਾਰ/ਸੈਮੀਨਾਰ ਅਤੇ ਛਿਮਾਹੀ ਰਿਪੋਰਟਾਂ ਜਮ੍ਹਾਂ ਕਰਵਾਉਣ ਲਈ ਹਦਾਇਤ ਜਾਰੀ ਕੀਤੀ ਗਈ ਸੀ। ਪ੍ਰੰਤੂ ਫਰਮ ਵੱਲੋਂ ਕੋਈ ਸੂਚਨਾ ਨਾ ਭੇਜਣ ਤੇ ਇਸ ਦਫਤਰ ਵੱਲੋਂ ਪੱਤਰ ਮਿਤੀ 18-10-2021 ਅਤੇ ਪੱਤਰ ਮਿਤੀ 04-10-2021 ਰਾਹੀਂ ਨੋਟਿਸ ਜਾਰੀ ਕਰਦੇ ਹੋਏ ਇਸ ਦਫਤਰ ਵਿਖੇ ਹਾਜਰ ਪੇਸ਼ ਹੋਣ ਦੀ ਹਦਾਇਤ ਕੀਤੀ ਗਈ।

ਇਸ ਦਫਤਰ ਦੇ ਪੱਤਰ ਮਿਤੀ 27.12.2021 ਰਾਹੀਂ ਫਰਮ ਖਿਲਾਫ ਦਰਜ ਐਫ.ਆਈ.ਆਰ. ਅਤੇ ਫਰਮ ਵੱਲੋਂ ਦਿੱਤੇ ਗਏ ਸ਼ੋਸਲ ਮੀਡੀਆ ਇਸ਼ਤਿਹਾਰ ਵਿੱਚ ਵਰਕ ਪਰਮਿਟ ਦੇ ਕੰਮ ਕਾਰਨ ਉਕਤ ਫਰਮ ਦਾ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੇ ਸੈਕਸ਼ਨ 6(1)(ਈ) ਤਹਿਤ ਮੁਅੱਤਲ ਕੀਤਾ ਗਿਆ ਸੀ। ਫਰਮ ਵੱਲੋਂ ਵਰਕ ਪਰਮਿਟ ਸਬੰਧੀ ਅਤੇ ਫਰਮ ਖਿਲਾਫ ਦਰਜ ਐਫ.ਆਈ.ਆਰਜ਼ ਬਾਰੇ ਆਪਣੇ ਪੱਤਰ ਮਿਤੀ 27.01.2022 ਸਬੰਧੀ ਸੀਨੀਅਰ ਕਪਤਾਨ ਪੁਲਿਸ, ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ ਪੱਤਰ ਮਿਤੀ 03.01.2022 ਅਤੇ ਪੱਤਰ ਮਿਤੀ 07.03.2022 ਰਾਹੀਂ ਪੜਤਾਲੀਆ ਰਿਪੋਰਟ ਮੰਗੀ ਗਈ ਸੀ।

ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਨੇ ਪੱਤਰ ਮਿਤੀ 01-05-2023 ਰਾਹੀਂ ਇਸ ਦਫਤਰ ਨੂੰ ਫਰਮ ਖਿਲਾਫ ਮੁੱਕਦਮਾਂ ਨੰਬਰ 37 ਮਿਤੀ 26-07-2021 ਥਾਣਾ ਐਨ.ਆਰ.ਆਈ, ਮੋਹਾਲੀ, ਮੁੱਕਦਮਾਂ ਨੰਬਰ 38 ਮਿਤੀ 26-07. 2021 ਥਾਣਾ ਐਨ.ਆਰ.ਆਈ, ਮੋਹਾਲੀ ਅਤੇ ਮੁਕੱਦਮਾ ਨੰਬਰ 57 ਮਿਤੀ 30-03-2023 ਥਾਣਾ ਮਟੌਰ ਦਰਜ ਰਜਿਸਟਰ ਕੀਤੇ ਗਏ ਹਨ। ਇਸ ਲਈ ਉਕਤ ਕੰਪਨੀ ਦਾ ਜਾਰੀ ਸ਼ੁਦਾ ਲਾਇਸੰਸ ਨੰਬਰ 202/ਆਈ.ਸੀ. ਮਿਤੀ 11-09-2018 ਨੂੰ ਮੁਕੱਦਮਿਆਂ ਦਾ ਨਿਪਟਾਰਾ ਹੋਣ ਤੱਕ ਮੁਅੱਤਲ ਕੀਤਾ ਜਾਣਾ ਸੀ।

ਇਸ ਦਫਤਰ ਵੱਲੋਂ ਪੱਤਰ ਨੰਬਰ 1361 ਮਿਤੀ 01-06-2023 ਰਾਹੀਂ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਨੂੰ ਸੂਚਿਤ ਕੀਤਾ ਗਿਆ ਸੀ ਕਿ ਫਰਮ ਦਾ ਲਾਇਸੰਸ ਪਹਿਲਾਂ ਹੀ ਹੁਕਮ ਪੱਤਰ ਨੰਬਰ 1836 ਮਿਤੀ 27-12-2021 ਰਾਹੀਂ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਕੱਦਮਿਆਂ ਸਬੰਧੀ ਸਟੇਟਸ ਰਿਪੋਰਟ ਮੰਗੀ ਗਈ ਸੀ।

ਪ੍ਰੰਤੂ ਅਜੇ ਤੱਕ ਰਿਪੋਰਟ ਪ੍ਰਾਪਤ ਨਹੀਂ ਹੋਈ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ-5 (2) ਤਹਿਤ ਲਾਇਸੰਸ ਨੂੰ ਰੀਨਿਊ ਕਰਵਾਉਣ ਲਈ ਬਿਨੈ-ਪੱਤਰ, ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾ ਫਾਰਮ- 111, ਸਮੇਤ ਸਬੰਧਤ ਦਸਤਾਵੇਜ਼ ਦਫਤਰੀ ਵੈਬਸਾਇਟ ਤੇ ਮੌਜੂਦ ਚੈਕਲਿਸਟ ਮੁਤਾਬਿਕ ਆੱਨਲਾਇਨ ਅਪਲਾਈ ਕਰਨ ਉਪਰੰਤ ਇਸ ਦਫਤਰ ਵਿਖੇ ਪੇਸ਼ ਕੀਤੀ ਜਾਣੀ ਸੀ।

ਪ੍ਰੰਤੂ ਐਕਟ/ਰੂਲਜ਼ ਅਨੁਸਾਰ ਨਿਰਧਾਰਤ ਸਮੇ ਦੌਰਾਨ ਲਾਇਸੰਸੀ ਵੱਲੋਂ ਲਾਇਸੰਸ ਰੀਨਿਊ ਕਰਵਾਉਣ ਲਈ ਦਰਖਾਸਤ ਇਸ ਦਫਤਰ ਵਿਖੇ ਪੇਸ਼ ਨਹੀ ਕੀਤੀ ਗਈ ਅਤੇ ਨਾ ਹੀ ਦਫਤਰ ਹਾਜਰ ਹੋਇਆ ਹੈ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਤੇ ਬਾਵਜੂਦ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ। ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਆਧਾਰ ਤੇ ਲਾਇਸੰਸੀ ਵੱਲੋਂ ਐਕਟ/ਰੂਲਜ ਅਤੇ ਅਡਵਾਈਜਰੀ ਅਨੁਸਾਰ ਲਾਇਸੰਸ ਨਵੀਨ ਨਾ ਕਰਵਾਉਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾਂ ਨਾ ਕਰਨ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਜਾਣੀ ਪਾਈ ਗਈ ਹੈ।

ਇਸ ਲਈ ਉਕਤ ਤੱਥਾਂ ਦੇ ਸਨਮੁੱਖ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਤਹਿਤ ਮੈਸਰਜ ਰਿਦਮ ਓਵਰਸੀਜ਼ ਪ੍ਰਾਇਵੇਟ ਲਿਮਿ: ਫਰਮ ਨੂੰ ਜਾਰੀ ਲਾਇਸੰਸ ਨੰਬਰ 202/ਆਈ.ਸੀ. ਮਿਤੀ 11.09.2018 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਲਾਇਸੰਸੀ/ਕੰਪਨੀ/ਡਾਇਰੈਕਟਰ/ਪਾਰਟਨਰ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

Scroll to Top