ਰਾਜਸਥਾਨ, 27 ਸਤੰਬਰ 2025: ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪਾਰਟੀ ਤੋਂ ਮੁਅੱਤਲ ਕੀਤੇ ਗਏ ਛੇ ਆਗੂਆਂ ਦੀ ਮੈਂਬਰਸ਼ਿਪ ਬਹਾਲ ਕਰ ਦਿੱਤੀ ਹੈ। ਇਨ੍ਹਾਂ ਵਿੱਚ ਮੇਵਾਰਾਮ ਜੈਨ (ਬਾੜਮੇਰ), ਬਾਲੇਂਦੂ ਸਿੰਘ ਸ਼ੇਖਾਵਤ (ਸੀਕਰ), ਸੰਦੀਪ ਸ਼ਰਮਾ (ਚਿਤੌੜਗੜ੍ਹ), ਬਲਰਾਮ ਯਾਦਵ (ਸੀਕਰ), ਅਰਵਿੰਦ ਡਾਮੋਰ (ਬਾਂਸਵਾੜਾ), ਅਤੇ ਤੇਜਪਾਲ ਮਿਰਧਾ (ਨਾਗੌਰ) ਸ਼ਾਮਲ ਹਨ।
ਮੇਵਾਰਾਮ ਜੈਨ ਦੇ ਨਾਮ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ।ਮੇਵਾਰਾਮ ਜੈਨ 2008 ਤੋਂ 2023 ਤੱਕ ਲਗਾਤਾਰ ਤਿੰਨ ਵਾਰ ਬਾੜਮੇਰ ਤੋਂ ਵਿਧਾਇਕ ਰਹੇ। ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਅਸ਼ਲੀਲ ਵੀਡੀਓ ਪੋਸਟ ਕਰਨ ਅਤੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਮੁਅੱਤਲ ਕੀਤਾ ਗਿਆ ਸੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਾਰਾ ਨੇ ਬੀਤੀ ਦੇਰ ਰਾਤ ਹੁਕਮ ਜਾਰੀ ਕਰਕੇ ਇਨ੍ਹਾਂ ਆਗੂਆਂ ਦੀ ਮੁਅੱਤਲੀ ਰੱਦ ਕਰ ਦਿੱਤੀ। ਕਾਂਗਰਸ ਅਨੁਸ਼ਾਸਨੀ ਕਾਰਵਾਈ ਕਮੇਟੀ ‘ਚ ਮੁਅੱਤਲੀਆਂ ‘ਤੇ ਚਰਚਾ ਹੋਈ। ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਉਨ੍ਹਾਂ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ।
ਮੇਵਾਰਾਮ ਦੀ ਵਾਪਸੀ ਦਾ ਵਿਰੋਧ ਕਰਨ ਲਈ ਕਈ ਕਾਂਗਰਸੀ ਆਗੂ ਦਿੱਲੀ ‘ਚ ਡੇਰੇ ਲਗਾ ਕੇ ਬੈਠੇ ਸਨ। ਬਾੜਮੇਰ ਦੇ ਬਯਾਤੂ ਤੋਂ ਵਿਧਾਇਕ ਅਤੇ ਐਮਪੀ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਮੇਵਾਰਾਮ ਦੀ ਕਾਂਗਰਸ ‘ਚ ਵਾਪਸੀ ਦਾ ਸਖ਼ਤ ਵਿਰੋਧ ਕਰ ਰਹੇ ਸਨ।
ਮੇਵਾਰਾਮ ਜੈਨ ਨੂੰ 2023 ‘ਚ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਦੇ ਕਥਿਤ ਤੌਰ ‘ਤੇ ਅਸ਼ਲੀਲ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ ਸਨ। ਇਸ ਤੋਂ ਇਲਾਵਾ, ਉਨ੍ਹਾਂ ਵਿਰੁੱਧ ਸਮੂਹਿਕ ਬਲਾਤਕਾਰ ਅਤੇ ਪੋਕਸੋ ਐਕਟ ਸਮੇਤ ਗੰਭੀਰ ਅਪਰਾਧਿਕ ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਨਾਲ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚ ਗਈ ਸੀ। ਹਾਲਾਂਕਿ, ਪੀੜਤਾ ਦੇ ਬਿਆਨ ਪਲਟਣ ਤੋਂ ਬਾਅਦ ਜੈਨ ਨੂੰ ਬਾਅਦ ‘ਚ ਹਾਈ ਕੋਰਟ ਨੇ ਰਾਹਤ ਦੇ ਦਿੱਤੀ ਸੀ।
Read More: ਦਿੱਲੀ ‘ਚ ਕਾਂਗਰਸੀ ਆਗੂ ਲਖਪਤ ਸਿੰਘ ਕਟਾਰੀਆ ਦਾ ਗੋ.ਲੀ.ਆਂ ਮਾਰ ਕੇ ਕ.ਤ.ਲ