ਆਸਟ੍ਰੇਲੀਆ, 31ਜਨਵਰੀ 2024: ਆਸਟ੍ਰੇਲੀਆ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੈਲਬੋਰਨ (Melbourne) ਦੇ ਪ੍ਰਿੰਸ ਵਾਰਫ 1, ਹੋਬਾਰਟ (ਤਸਮਾਨੀਆ) ਵਿਖੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਿੱਚ ਪੰਜਾਬੀ ਨੌਜਵਾਨ ਦੀਪਇੰਦਰਜੀਤ ਸਿੰਘ ਦੀ ਮੌਤ ਹੋ ਗਈ ਹੈ।
ਦੀਪਇੰਦਰਜੀਤ ਸਿੰਘ ਆਪਣੀ ਇੱਕ ਬੀਬੀ ਨਾਲ ਉੱਥੇ ਘੁੰਮਣ ਗਿਆ ਸੀ, ਜਦੋਂ ਅਚਾਨਕ ਕਿਸੇ ਨੇ ਨੌਜਵਾਨ ਉਕਤ ਬੀਬੀ ਦਾ ਪਰਸ ਖੋਹਣ ਦੀ ਕੋਸ਼ਿਸ਼ ਤਾਂ, ਉਨ੍ਹਾਂ ਨੇ ਦੋਵਾਂ ਨੂੰ ਪਾਣੀ ਵਿੱਚ ਧੱਕਾ ਦੇ ਦਿੱਤਾ। ਉਕਤ ਬੀਬੀ ਤੈਰ ਕੇ ਬਾਹਰ ਆ ਗਈ, ਪਰ ਦੀਪਇੰਦਰਜੀਤ ਤੈਰ ਨਾ ਸਕਿਆ ਤੇ ਡੁੱਬ ਗਿਆ।
ਦੀਪਇੰਦਰਜੀਤ ਇੱਕ ਵਿਦਿਆਰਥੀ ਵਜੋਂ ਆਸਟ੍ਰੇਲੀਆ (Melbourne) ਰਹਿ ਰਿਹਾ ਸੀ ਤੇ ਉਸਦਾ ਸਾਰਾ ਪਰਿਵਾਰ ਭਾਰਤ ਹੀ ਹੈ। ਦੋਸਤਾਂ ਮੁਤਾਬਕ ਦੀਪਇੰਦਰਜੀਤ ਬਹੁਤ ਹੀ ਚੰਗੇ ਸੁਭਾਅ ਦਾ ਨੌਜਵਾਨ ਸੀ ਤੇ ਹਰ ਕਿਸੇ ਦੀ ਮੱਦਦ ਲਈ ਅੱਗੇ ਰਹਿਂੰਦਾ ਸੀ। ਦੀਪਇੰਦਰਜੀਤ ਦੀ ਮੌਤ ਦੀ ਪੁਸ਼ਟੀ ਬੀਤੀ ਸ਼ਾਮ ਤਸਮਾਨੀਆ ਪੁਲਿਸ ਦੀ ਤਰਫ਼ੋਂ ਕੀਤੀ ਗਈ ਹੈ।
ਡਿਟੈਕਟਿਵ ਇੰਸਪੈਕਟਰ ਡੇਵਿਡ ਦਾ ਕਹਿਣਾ ਹੈ ਕਿ ਧੱਕਾ ਦੇਣ ਅਤੇ ਚੋਰੀ ਕਰਨ ਵਾਲੇ ਚਾਰ ਕਥਿਤ ਦੋਸ਼ੀਆਂ ਦੀ ਪਛਾਣ 17 ਸਾਲ ਦੀ ਉਮਰ ਦੇ ਇੱਕ ਲੜਕਾ ਅਤੇ ਇੱਕ ਲੜਕੀ, 19 ਸਾਲ ਦਾ ਲੜਕਾ ਅਤੇ ਇੱਕ ਹੋਰ 25 ਸਾਲਾਂ ਲੜਕੀ ਵਜੋਂ ਹੋਈ ਹੈ। ਚਾਰੋਂ ਫਿਲਹਾਲ ਪੁਲਿਸ ਦੀ ਗ੍ਰਿਫਤ ‘ਚ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਡੈਰਵੈਂਟ ਨਦੀ ਤਸਮਾਨ ਸਾਗਰ ‘ਚ ਜਾ ਰਲਦੀ ਹੈ, ਅਤੇ ਜਿਸ ਥਾਂ ਦੀਪਇੰਦਰ ਅਤੇ ਉਸਦੀ ਬੀਬੀ ਸਾਥਣ ਬੈਠੀ ਸੀ |