July 2, 2024 7:32 pm
Mehbooba Mufti

ਸੁਪਰੀਮ ਕੋਰਟ ਵੱਲੋਂ ਧਾਰਾ 370 ਬਾਰੇ ਫੈਸਲੇ ‘ਤੇ ਮਹਿਬੂਬਾ ਮੁਫਤੀ ਦਾ ਬਿਆਨ, ਆਖਿਆ- ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ

ਚੰਡੀਗੜ੍ਹ, 11 ਦਸੰਬਰ 2023: ਸੁਪਰੀਮ ਕੋਰਟ ਵੱਲੋਂ ਧਾਰਾ 370 (Article 370) ਨੂੰ ਖ਼ਤਮ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਣ ਬਾਰੇ ਫੈਸਲੇ ‘ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ (Mehbooba Mufti) ਨੇ ਕਿਹਾ ਕਿ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਜੰਮੂ-ਕਸ਼ਮੀਰ ਨੇ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਧਾਰਾ 370 ਨੂੰ ਅਸਥਾਈ ਵਿਵਸਥਾ ਕਰਾਰ ਦੇਣ ਵਾਲਾ ਸੁਪਰੀਮ ਕੋਰਟ ਦਾ ਫੈਸਲਾ ਸਾਡੀ ਹਾਰ ਨਹੀਂ, ਸਗੋਂ ਆਈਡਿਆ ਆਫ ਇੰਡੀਆ ਦੀ ਹਾਰ ਹੈ। ਉਨ੍ਹਾਂ ਕਿਹਾ ਮੈਂ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਫੈਸਲੇ ਦਾ ਜਸ਼ਨ ਮਨਾ ਰਹੇ ਹਨ।

ਮਹਿਬੂਬਾ (Mehbooba Mufti) ਨੇ ਅੱਗੇ ਕਿਹਾ ਕਿ ਆਈਡਿਆ ਆਫ ਇੰਡੀਆ ਨਾਲ ਗਾਂਧੀ ਦੇ ਹਿੰਦੁਸਤਾਨ ਨਾਲ, ਗੰਗਾ-ਜਮੁਨੀ ਸੱਭਿਆਚਾਰ ਨਾਲ, ਜੰਮੂ-ਕਸ਼ਮੀਰ ਦੇ ਸਿੱਖਾਂ, ਬੋਧੀਆਂ, ਈਸਾਈਆਂ ਅਤੇ ਹਿੰਦੂ ਭਰਾਵਾਂ ਤੇ ਮੁਸਲਮਾਨਾਂ ਨੇ ਪਾਕਿਸਤਾਨ ਨੂੰ ਦਰਕਿਨਾਰ ਕਰਕੇ ਗਾਂਧੀ ਦੇ ਦੇਸ਼ ਨਾਲ ਹੱਥ ਮਿਲਾਇਆ ਸੀ। ਦੇਸ਼ ਦੇ ਨਾਲ ਅੱਜ ਇਹ ਆਈਡੀਆ ਆਫ ਇੰਡੀਆ ਦੀ ਹਾਰ ਹੈ।