July 2, 2024 7:31 pm
wrestlers

ਖੇਡ ਮੰਤਰੀ ਅਨੁਰਾਗ ਠਾਕੁਰ ਤੇ ਪਹਿਲਵਾਨਾਂ ਵਿਚਾਲੇ ਮੀਟਿੰਗ ਸ਼ੁਰੂ, ਬ੍ਰਿਜ ਭੂਸ਼ਣ ਦੀ ਪ੍ਰੈਸ ਕਾਨਫਰੰਸ ਰੱਦ

ਚੰਡੀਗੜ੍ਹ 20 ਜਨਵਰੀ 2023: ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਨੀ ਸੀ। ਜਿਵੇਂ ਹੀ ਪ੍ਰਦਰਸ਼ਨਕਾਰੀ ਪਹਿਲਵਾਨ ਮੀਟਿੰਗ ਲਈ ਖੇਡ ਮੰਤਰੀ ਦੀ ਰਿਹਾਇਸ਼ ’ਤੇ ਪੁੱਜੇ ਤਾਂ ਉਨ੍ਹਾਂ ਪ੍ਰੈਸ ਕਾਨਫਰੰਸ ਰੱਦ ਕਰਨ ਦਾ ਫੈਸਲਾ ਲਿਆ। ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬੇਟੇ ਪ੍ਰਤੀਕ ਭੂਸ਼ਣ ਸਿੰਘ ਨੇ ਕਿਹਾ, ”ਅਸੀਂ ਇਸ ਮੁੱਦੇ ‘ਤੇ ਕੁਝ ਵੀ ਬੋਲਣ ਲਈ ਰਸਮੀ ਤੌਰ ‘ਤੇ ਅਧਿਕਾਰਤ ਨਹੀਂ ਹਾਂ।” ਉਹ ਇਸ ਮੁੱਦੇ ‘ਤੇ ਸੰਬੋਧਿਤ ਕਰਨਗੇ।ਅਸੀਂ ਖੇਡ ਮੰਤਰਾਲੇ ਨੂੰ ਆਪਣਾ ਅਧਿਕਾਰਤ ਬਿਆਨ ਦੇ ਦਿੱਤਾ ਹੈ।

ਭਾਰਤੀ ਕੁਸ਼ਤੀ ਸੰਘ ਖ਼ਿਲਾਫ਼ ਹੜਤਾਲ ‘ਤੇ ਬੈਠੇ ਪਹਿਲਵਾਨ ਉਨ੍ਹਾਂ ਨੂੰ ਮਿਲਣ ਲਈ ਖੇਡ ਮੰਤਰੀ ਅਨੁਰਾਗ ਠਾਕੁਰ ਦੀ ਰਿਹਾਇਸ਼ ‘ਤੇ ਪਹੁੰਚੇ ਹਨ। ਪਹਿਲਵਾਨਾਂ ਨੂੰ ਆਸ ਹੈ ਕਿ ਅੱਜ ਉਨ੍ਹਾਂ ਦੇ ਕੇਸਾਂ ਦਾ ਨਿਪਟਾਰਾ ਹੋ ਜਾਵੇਗਾ। ਸਰਕਾਰ ਵੀ ਇਸ ਧਰਨੇ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਪਹਿਲਵਾਨਾਂ ਦੀ ਮੀਟਿੰਗ ਅਨੁਰਾਗ ਠਾਕੁਰ ਨਾਲ ਸ਼ੁਰੂ ਹੋ ਗਈ ਹੈ।