Meerut

Meerut News: ਧਾਰਮਿਕ ਸਮਾਗਮ ਦੌਰਾਨ ਸ਼ਰਧਾਲੂਆਂ ‘ਚ ਮਚੀ ਹਫੜਾ-ਦਫੜੀ, ਕਈਂ ਔਰਤਾਂ ਜ਼ਖਮੀ

ਚੰਡੀਗੜ੍ਹ, 20 ਦਸੰਬਰ 2024: ਮੇਰਠ (Meerut) ਦੇ ਸ਼ਤਾਬਦੀ ਨਗਰ ‘ਚ ਪ੍ਰਦੀਪ ਮਿਸ਼ਰਾ ਦੇ ਸ਼ਿਵਮਹਾਪੁਰਾਣ ਸੰਬੰਧੀ ਰੱਖੇ ਇੱਕ ਧਾਰਮਿਕ ਸਮਾਗਮ ਦੌਰਾਨ ਭਗਦੜ ਵਰਗੀ ਸਥਿਤੀ ਬਣ ਗਈ। ਇਸ ਦੌਰਾਨ ਕਈ ਔਰਤਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਰੋਜ਼ਾਨਾ ਡੇਢ ਲੱਖ ਸ਼ਰਧਾਲੂ ਕਥਾ ਸੁਣਨ ਲਈ ਆ ਰਹੇ ਸਨ, ਉਥੇ ਅੱਜ ਸ਼ਰਧਾਲੂਆਂ ਦੀ ਗਿਣਤੀ ਢਾਈ ਲੱਖ ਤੱਕ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰਬੰਧ ਕਰਨ ‘ਚ ਕਾਫ਼ੀ ਦਿੱਕਤ ਆ ਰਹੀ ਸੀ। ਪੰਡਾਲ ਅੰਦਰ ਪੂਰੀ ਤਰ੍ਹਾਂ ਭਰਿਆ ਹੋਇਆ ਸੀ, ਜਦਕਿ ਬਾਹਰ ਵੱਡੀ ਗਿਣਤੀ ‘ਚ ਸੰਗਤਾਂ ਇਕੱਠੀਆਂ ਹੋਈਆਂ ਸਨ। ਇਨ੍ਹਾਂ ‘ਚ ਵੱਡੀ ਗਿਣਤੀ ‘ਚ ਔਰਤਾਂ ਸਨ। ਬਾਹਰ ਇਕੱਠੇ ਹੋਏ ਸ਼ਰਧਾਲੂਆਂ ‘ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਦੌਰਾਨ ਕਈ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਇਸ ਦੌਰਾਨ ਸਮਾਗਮ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਥਾ ਵਾਲੀ ਥਾਂ ’ਤੇ ਕੋਈ ਭਗਦੜ ਨਹੀਂ ਹੋਈ ਪਰ ਵੱਡੀ ਗਿਣਤੀ ’ਚ ਸੰਗਤਾਂ ਬਾਹਰ ਪੁੱਜੀਆਂ ਸਨ, ਜਿਸ ਕਾਰਨ ਪੰਡਾਲ ਦੇ ਬਾਹਰ ਇਕੱਠੇ ਹੋਏ ਸ਼ਰਧਾਲੂਆਂ ਲਈ ਪ੍ਰਬੰਧ ਕਰਨ ’ਚ ਮੁਸ਼ਕਿਲ ਪੇਸ਼ ਆਈ। ਇਸ ਦੌਰਾਨ ਕੁਝ ਔਰਤਾਂ ਡਿੱਗ ਪਈਆਂ, ਫਿਲਹਾਲ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਪੁਲਿਸ (Meerut Police) ਵੀ ਮੌਕੇ ‘ਤੇ ਮੌਜੂਦ ਹੈ। ਅੱਜ ਆਖਰੀ ਦਿਨ ਹੋਣ ਕਾਰਨ ਕਈ ਥਾਵਾਂ ’ਤੇ ਬੈਰੀਕੇਡਿੰਗ ਕੀਤੀ ਗਈ ਹੈ।

Read More: Bus Accident: ਬਰਾਤੀਆਂ ਨਾਲ ਭਰੀ ਬੱਸ ਪਲਟੀ, ਹਾਦਸੇ ‘ਚ 5 ਜਣਿਆ ਦੀ ਮੌਤ

Scroll to Top