July 2, 2024 8:42 pm
Silkyara tunnel

ਸਿਲਕਿਆਰਾ ਸੁਰੰਗ ਤੋਂ ਬਚਾਏ 41 ਮਜ਼ਦੂਰਾਂ ਦਾ ਕਮਿਊਨਿਟੀ ਹੈਲਥ ਸੈਂਟਰ ਵਿਖੇ ਚੱਲ ਰਿਹੈ ਮੈਡੀਕਲ ਚੈਕਅੱਪ

ਚੰਡੀਗੜ੍ਹ, 29 ਨਵੰਬਰ 2023: ਉੱਤਰਾਖੰਡ ਦੀ ਸਿਲਕਿਆਰਾ ਸੁਰੰਗ (Silkyara tunnel)  ਵਿੱਚ ਫਸੇ ਸਾਰੇ 41 ਮਜ਼ਦੂਰਾਂ ਨੂੰ 16 ਦਿਨਾਂ ਬਾਅਦ ਮੰਗਲਵਾਰ ਰਾਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੁਰੰਗ ਤੋਂ ਬਚਾਏ ਜਾਣ ਤੋਂ ਬਾਅਦ ਸਾਰੇ ਮਜ਼ਦੂਰਾਂ ਨੂੰ ਕਮਿਊਨਿਟੀ ਹੈਲਥ ਸੈਂਟਰ ‘ਚ ਰੱਖਿਆ ਗਿਆ ਹੈ। ਜਿੱਥੇ ਸਾਰੇ ਮਜ਼ਦੂਰਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਇਹ ਸਾਰੇ ਮਜ਼ਦੂਰ 12 ਨਵੰਬਰ ਦੀ ਦੀਵਾਲੀ ਦੀ ਰਾਤ ਨੂੰ ਸੁਰੰਗ ਦਾ ਇੱਕ ਹਿੱਸਾ ਡਿੱਗਣ ਕਾਰਨ ਫਸ ਗਏ ਸਨ।

ਜਿਸ ਤੋਂ ਬਾਅਦ ਐਨਡੀਆਰਐਫ ਸਮੇਤ ਹੋਰ ਬਚਾਅ ਟੀਮਾਂ ਉਨ੍ਹਾਂ ਨੂੰ ਬਚਾਉਣ ਵਿੱਚ ਜੁਟ ਗਈਆਂ ਅਤੇ 17 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਸਾਰੇ ਮਜ਼ਦੂਰਾਂ ਨੂੰ ਬਚਾਇਆ ਗਿਆ। ਬਾਹਰ ਆ ਕੇ ਇਹ ਸਾਰੇ ਵਰਕਰ ਕਾਫੀ ਖੁਸ਼ ਨਜ਼ਰ ਆਏ। ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣ ਤੋਂ ਬਾਅਦ ਦੇਸ਼ ਇਸ ਨੂੰ ਵੱਡੀ ਜਿੱਤ ਮੰਨ ਰਿਹਾ ਹੈ।

17 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ 41 ਮਜ਼ਦੂਰਾਂ ਨੂੰ ਸਫ਼ਲਤਾਪੂਰਵਕ ਸੁਰੱਖਿਅਤ ਕੱਢਣ ਵਾਲਾ ਆਪਰੇਸ਼ਨ ਸਿਲਕਿਆਰਾ ਕਿਸੇ ਸੁਰੰਗ (Silkyara tunnel)  ਜਾਂ ਖਾਨ ਵਿੱਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਦੇਸ਼ ਦਾ ਸਭ ਤੋਂ ਲੰਮਾ ਬਚਾਅ ਅਭਿਆਨ ਬਣ ਗਿਆ ਹੈ। ਇਸ ਤੋਂ ਪਹਿਲਾਂ ਸਾਲ 1989 ‘ਚ ਪੱਛਮੀ ਬੰਗਾਲ ਦੀ ਰਾਣੀਗੰਜ ਕੋਲਾ ਖਾਨ ‘ਚੋਂ 65 ਮਜ਼ਦੂਰਾਂ ਨੂੰ ਦੋ ਦਿਨ ਦੇ ਲੰਬੇ ਆਪਰੇਸ਼ਨ ਤੋਂ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ।