Site icon TheUnmute.com

“ਮੇਧਾਵੀ ਸਕੀਮ” ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਲਾਹੇਵੰਦ: ਹਰਿਆਣਾ ਸਰਕਾਰ

Medhavi Scheme

ਚੰਡੀਗੜ, 14 ਅਗਸਤ 2024: ਹਰਿਆਣਾ ਸਰਕਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ “ਮੇਧਾਵੀ ਯੋਜਨਾ” (Medhavi Yojana) ਦੇ ਤਹਿਤ ਉੱਚ ਵਿਦਿਅਕ ਸੰਸਥਾਵਾਂ ‘ਚ ਪੜਨ ਦੇ ਯੋਗ ਬਣਾਏਗੀ। ਇਸ ਸਕੀਮ ਦਾ ਉਦੇਸ਼ ਬੱਚਿਆਂ ਦਾ ਏਕੀਕ੍ਰਿਤ ਵਿਕਾਸ ਪ੍ਰਦਾਨ ਕਰਨਾ ਹੈ ਤਾਂ ਜੋ ਸਾਰੀਆਂ ਜਮਾਤਾਂ ਅਤੇ ਸ਼੍ਰੇਣੀਆਂ ਦੇ ਬੱਚੇ ਇਕੱਠੇ ਪੜ੍ਹ ਸਕਣ ਅਤੇ ਤਰੱਕੀ ਕਰ ਸਕਣ।

ਹਰਿਆਣਾ ਸਰਕਾਰ ਮੁਤਾਬਕ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਉੱਚ ਸਿੱਖਿਆ ‘ਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦਾ ਗ੍ਰਾਸ ਇਨਰੋਲਮੈਂਟ ਰੇਸੋ (Gross Enrolment Ratio) ਵਧਾਉਣ ਲਈ ਇੱਕ ਵਿਸ਼ੇਸ਼ ‘ਮੇਧਾਵੀ ਸਕੀਮ’ (Medhavi Yojana) ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ 12ਵੀਂ ਜਮਾਤ 90 ਫੀਸਦੀ ਤੋਂ ਵੱਧ ਅੰਕਾਂ ਨਾਲ ਪਾਸ ਕਰਨ ਵਾਲੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ 1 ਲੱਖ 11 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਅਕਾਦਮਿਕ ਸਾਲ 2023-2024 ‘ਚ ਕੁੱਲ 700 ਹੋਣਹਾਰ ਵਿਦਿਆਰਥੀ ਇਸ ਸਕੀਮ ਲਈ ਯੋਗ ਬਣ ਗਏ ਹਨ। 1 ਲੱਖ 11 ਹਜ਼ਾਰ ਰੁਪਏ ਦੀ ਰਕਮ ਪੀਐਫਐਮਐਸ ਰਾਹੀਂ ਡੀਬੀਟੀ ਤਹਿਤ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਆਨਲਾਈਨ ਭੇਜੀ ਜਾਣੀ ਹੈ। ਇਨ੍ਹਾਂ ‘ਚੋਂ 666 ਵਿਦਿਆਰਥੀਆਂ ਦੇ ਬੈਂਕ ਖਾਤਿਆਂ ਦੇ ਡੇਟਾ ਦੀ ਪੜਤਾਲ ਕੀਤੀ ਗਈ ਹੈ, ਜਿਨ੍ਹਾਂ ‘ਚੋਂ 623 ਨੂੰ ਰਾਸ਼ੀ ਦੀ ਅਦਾਇਗੀ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਡੀਬੀਟੀ ਰਾਹੀਂ 6,91,53,000 ਰੁਪਏ ਦੀ ਰਾਸ਼ੀ ਉਨ੍ਹਾਂ ਦੇ ਖਾਤੇ ‘ਚ ਭੇਜ ਦਿੱਤੀ ਗਈ ਹੈ। ਅਕਾਦਮਿਕ ਸਾਲ 2023-24 ਲਈ ਇਸ ਸਕੀਮ ਲਈ 8 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸਭ ਤੋਂ ਵੱਧ ਲਾਭਪਾਤਰੀ ਸਿਰਸਾ ਜ਼ਿਲ੍ਹੇ ਦੇ ਹਨ, ਜਿਨ੍ਹਾਂ ਦੀ ਗਿਣਤੀ 89 ਹੈ। ਇਸ ਤੋਂ ਇਲਾਵਾ ਹਿਸਾਰ ਜ਼ਿਲ੍ਹਾ 83 ਲਾਭਪਾਤਰੀਆਂ ਦੇ ਨਾਲ ਦੂਜੇ ਸਥਾਨ ‘ਤੇ ਹੈ, ਜਦਕਿ ਜੀਂਦ ਜ਼ਿਲ੍ਹਾ 69 ਲਾਭਪਾਤਰੀਆਂ ਨਾਲ ਤੀਜੇ ਸਥਾਨ ‘ਤੇ ਹੈ ਜੋ ਇਸ ਯੋਜਨਾ ਦਾ ਲਾਭ ਲੈਣਗੇ।

Exit mobile version