Qatar

MEA: ਭਾਰਤੀ ਰਾਜਦੂਤ ਨੇ ਕਤਰ ‘ਚ ਕੈਦ ਅੱਠ ਸਾਬਕਾ ਜਲ ਸੈਨਾ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 07 ਦਸੰਬਰ 2023: ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਤਰ (Qatar) ਵਿੱਚ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਸਬੰਧੀ ਮਾਮਲੇ ‘ਚ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਸੀਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਅਪੀਲ ਦਾਇਰ ਕੀਤੀ ਸੀ। ਇਸ ਤੋਂ ਇਲਾਵਾ ਕੈਦੀਆਂ ਦੀ ਅਪੀਲ ਵੀ ਹੈ। ਉਦੋਂ ਤੋਂ ਹੁਣ ਤੱਕ ਦੋ ਸੁਣਵਾਈਆਂ ਹੋ ਚੁੱਕੀਆਂ ਹਨ।

ਅਰਿੰਦਮ ਬਾਗਚੀ ਨੇ ਕਿਹਾ ਅਸੀਂ ਮਾਮਲੇ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ ਅਤੇ ਹਰ ਤਰ੍ਹਾਂ ਦੀ ਕਾਨੂੰਨੀ ਅਤੇ ਕੌਂਸਲਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਦੌਰਾਨ ਸਾਡੇ ਰਾਜਦੂਤ ਨੇ 3 ਦਸੰਬਰ ਨੂੰ ਉਨ੍ਹਾਂ ਸਾਰੇ 8 ਨੂੰ ਜੇਲ੍ਹ (Qatar) ਵਿੱਚ ਮੁਲਾਕਾਤ ਕੀਤੀ। ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ। ਅਸੀਂ ਇਸ ਮਾਮਲੇ ਵਿੱਚ ਜੋ ਵੀ ਕਰ ਸਕਦੇ ਹਾਂ, ਕਰਾਂਗੇ।

Scroll to Top