Matrushakti Udyamita Yojana

ਮਾਤਰਸ਼ਕਤੀ ਉਦਮਿਤਾ ਯੋਜਨਾ ਮਹਿਲਾਵਾਂ ਦੇ ਲਈ ਕਾਰਗਰ: ਹਰਿਆਣਾ ਸਰਕਾਰ

ਚੰਡੀਗੜ੍ਹ, 28 ਨਵੰਬਰ 2023: ਸੂਬਾ ਸਰਕਾਰ ਮਹਿਲਾਵਾਂ ਨੂੰ ਮਜਬੂਤ ਸਵਾਵਲੰਬੀ ਅਤੇ ਆਤਮਨਿਰਭਰ ਬਨਾਉਣ ਲਈ ਮਾਤਰਸ਼ਕਤੀ ਉਦਮਤਾ ਯੋਜਨਾ (Matrushakti Udyamita Yojana) ਸਮੇਤ ਹੋਰ ਵੱਖ-ਵੱਖ ਤਰ੍ਹਾ ਦੀ ਭਲਾਈਕਾਰੀ ਯੋਜਨਾਵਾਂ ਚਲਾ ਰਹੀ ਹੈ। ਜਿਨ੍ਹਾਂ ਦੇ ਰਾਹੀਂ ਮਹਿਲਾਵਾਂ ਨੂੰ ਆਰਥਕ ਸਹਾਇਤਾ ਤੋਂ ਲੈ ਕੇ ਸਵੈਰੁਜਗਾਰ ਸਥਾਪਿਤ ਕਰਨ ਵਿਚ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਤਰਸ਼ਕਤੀ ਉਦਮਤਾ ਯੌਜਨਾ ਮਹਿਲਾਵਾਂ ਨੂੰ ਮਜਬੂਤ ਅਤੇ ਆਤਮਨਿਰਭਰ ਬਨਾਉਣ ਦੀ ਦਿਸ਼ਾ ਵਿਚ ਬੇਹੱਦ ਕਾਰਗਰ ਸਾਬਤ ਹੋਵੇਗੀ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿਚ ਵੀ ਸੁਧਾਰ ਆਵੇਗਾ।

ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਦੇ ਤਹਿਤ ਗ੍ਰਾਮੀਣ ਤੇ ਸ਼ਹਿਰੀ ਖੇਤਰਾਂ ਵਿਚ ਹਰਿਆਣਾ ਦੀ ਸਥਾਈ ਨਿਵਾਸੀ ਮਹਿਲਾਵਾਂ/ਕੁੜੀਆਂ ਨੂੰ ਬੈਂਕਾਂ ਰਾਹੀਂ 3 ਲੱਖ ਰੁਪਏ ਤਕ ਦਾ ਕਰਾ ਦਿਵਾਇਆ ਜਾਂਦਾ ਹੈ, ਜਿਨ੍ਹਾਂ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਵੱਧ ਨਾ ਹੋਵੇ ਅਤੇ ਉਮਰ 18 ਤੋਂ 60 ਸਾਲ ਦੇ ਵਿਚ ਹੋਵੇ।

ਉਨ੍ਹਾਂ ਨੇ ਦੱਸਿਆ ਕਿ ਯੋਜਨਾ ਰਾਹੀਂ ਮਹਿਲਾਵਾਂ ਨੁੰ ਤਿੰਨ ਲੱਖ ਤਕ ਦਾ ਕਰਜਾ ਸੱਤ ਫੀਸਦੀ ਵਿਆਜ ਦਰ ਦੀ ਛੋਟ ‘ਤੇ ਉਪਲਬਧ ਕਰਵਾਇਆ ਜਾਂਦਾ ਹੈ। ਇਸ ਕਰਜਾ ਰਾਹੀਂ ਮਹਿਲਾਵਾਂ ਸਵੈਰੁਜਗਾਰ ਸਥਾਪਿਤ ਕਰ ਕੇ ਦੂਜੇ ਨਾਗਰਿਕਾਂ ਨੂੰ ਵੀ ਰੁਜਗਾਰ ਪ੍ਰਦਾਨ ਕਰ ਸਕੇਗੀ। ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਦੀ ਵਧੇਰੇ ਜਾਣਕਾਰੀ ਲਈ ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਵੈਬਸਾਇਟ http://www.hwdcl.org ਨੂੰ ਦੇਖ ਸਕਦੇ ਹਨ।

Scroll to Top