Andy Pycroft News

ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੇ ਪਾਕਿਸਤਾਨ ਨੂੰ ਟਾਸ ਤੋਂ 4 ਮਿੰਟ ਪਹਿਲਾਂ ਕੀਤਾ ਸੀ ਸੂਚਿਤ

ਸਪੋਰਟਸ, 19 ਸਤੰਬਰ 2025: ਭਾਰਤ-ਪਾਕਿਸਤਾਨ ਮੈਚ ਦੇ ਆਲੇ-ਦੁਆਲੇ ਹੱਥ ਮਿਲਾਉਣ ਦੇ ਵਿਵਾਦ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ESPNcricinfo ਦੀ ਇੱਕ ਰਿਪੋਰਟ ਦੇ ਮੁਤਾਬਕ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਟਾਸ ਤੋਂ ਸਿਰਫ਼ ਚਾਰ ਮਿੰਟ ਪਹਿਲਾਂ “ਹੱਥ ਨਾ ਮਿਲਾਉਣ” ਪ੍ਰੋਟੋਕੋਲ ਬਾਰੇ ਸੂਚਿਤ ਕੀਤਾ ਗਿਆ ਸੀ।

ਮੈਦਾਨ ‘ਤੇ ਉਤਰਨ ਤੋਂ ਠੀਕ ਪਹਿਲਾਂ, ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਸਥਾਨ ਪ੍ਰਬੰਧਕ ਨੇ ਪਾਈਕ੍ਰਾਫਟ ਨੂੰ ਸੂਚਿਤ ਕੀਤਾ ਕਿ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਟਾਸ ਤੋਂ ਬਾਅਦ ਹੱਥ ਨਹੀਂ ਮਿਲਾਉਣਗੇ, ਇਹ ਸੁਨੇਹਾ BCCI ਵੱਲੋਂ ਆਇਆ ਸੀ ਅਤੇ ਭਾਰਤ ਸਰਕਾਰ ਦੀ ਪ੍ਰਵਾਨਗੀ ਨਾਲ ਭੇਜਿਆ ਗਿਆ ਸੀ।

ਪਾਈਕ੍ਰਾਫਟ ਨੇ ਤੁਰੰਤ ਇਹ ਸੁਨੇਹਾ ਪਾਕਿਸਤਾਨ ਦੇ ਕਪਤਾਨ ਸਲਮਾਨ ਨੂੰ ਮੈਦਾਨ ‘ਤੇ ਕਿਸੇ ਵੀ ਸ਼ਰਮਿੰਦਗੀ ਤੋਂ ਬਚਣ ਲਈ ਭੇਜਿਆ। ਪਾਈਕ੍ਰਾਫਟ ਕੋਲ ICC ਨੂੰ ਸੂਚਿਤ ਕਰਨ ਦਾ ਸਮਾਂ ਨਹੀਂ ਸੀ, ਇਸ ਲਈ ਉਨਾਂ ਨੇ ਮੈਦਾਨ ‘ਤੇ ਸ਼ਰਮਿੰਦਗੀ ਤੋਂ ਬਚਾਉਣ ਲਈ ਸਿੱਧੇ ਪਾਕਿਸਤਾਨੀ ਕਪਤਾਨ ਸਲਮਾਨ ਨੂੰ ਸੂਚਿਤ ਕਰਨ ਦਾ ਫੈਸਲਾ ਕੀਤਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਈਕ੍ਰਾਫਟ ਪਾਕਿਸਤਾਨ ਨੂੰ ਵਿਵਾਦ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ ‘ਚ PCB ਨੇ ਇਸ ਘਟਨਾ ਬਾਰੇ ICC ਨੂੰ ਸ਼ਿਕਾਇਤ ਕੀਤੀ, ਪਰ ਕ੍ਰਿਕਟ ਦੀ ਪ੍ਰਬੰਧਕ ਸੰਸਥਾ ਨੇ PCB ਦੀ ਮੰਗ ਨੂੰ ਰੱਦ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਪਾਈਕ੍ਰਾਫਟ ਨੇ ਹਾਲਾਤਾਂ ਨੂੰ ਦੇਖਦੇ ਹੋਏ ਸਹੀ ਫੈਸਲਾ ਲਿਆ ਹੈ।

ਪੀਸੀਬੀ ਨੇ ਦਾਅਵਾ ਕੀਤਾ ਕਿ ਪਾਈਕ੍ਰਾਫਟ ਨੇ ਪਾਕਿਸਤਾਨੀ ਮੈਨੇਜਰ ਅਤੇ ਕਪਤਾਨ ਤੋਂ ਮੁਆਫੀ ਮੰਗੀ। ਹਾਲਾਂਕਿ, ਬਾਅਦ ‘ਚ ਇਹ ਸਪੱਸ਼ਟ ਹੋ ਗਿਆ ਕਿ ਪਾਈਕ੍ਰਾਫਟ ਨੇ ਸਿਰਫ “ਗਲਤਫਹਿਮੀ ਲਈ ਅਫ਼ਸੋਸ” ਪ੍ਰਗਟ ਕੀਤਾ ਸੀ ਅਤੇ ਕਿਸੇ ਵੀ ਨਿਯਮਾਂ ਦੀ ਉਲੰਘਣਾ ਕਰਨ ਦੀ ਗੱਲ ਸਵੀਕਾਰ ਨਹੀਂ ਕੀਤੀ ਸੀ। ਆਈਸੀਸੀ ਨੇ ਪੀਸੀਬੀ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਪਾਈਕ੍ਰਾਫਟ ਨੇ ਕਿਸੇ ਪ੍ਰੋਟੋਕੋਲ ਦੀ ਉਲੰਘਣਾ ਨਹੀਂ ਕੀਤੀ ਹੈ। ਜੇਕਰ ਉਸ ਕੋਲ ਸਮਾਂ ਹੁੰਦਾ, ਤਾਂ ਉਹ ਆਈਸੀਸੀ ਨੂੰ ਸੂਚਿਤ ਕਰਦੇ। ਪੂਰੇ ਵਿਵਾਦ ਤੋਂ ਬਾਅਦ, ਆਈਸੀਸੀ ਨੇ ਪੀਸੀਬੀ ਨੂੰ ਚੇਤਾਵਨੀ ਜਾਰੀ ਕੀਤੀ। ਇਸ ਤੋਂ ਇਲਾਵਾ, ਆਈਸੀਸੀ ਉਲੰਘਣਾ ਅਤੇ ਡਰਾਮੇ ਲਈ ਪਾਕਿਸਤਾਨ ਟੀਮ ਵਿਰੁੱਧ ਕਾਰਵਾਈ ਕਰਨ ‘ਤੇ ਵਿਚਾਰ ਕਰ ਰਹੀ ਹੈ।

Read More: ICC ਨੇ ਪੀਸੀਬੀ ਵੱਲੋਂ ਏਸ਼ੀਆ ਕੱਪ ‘ਚ ਮੈਚ ਰੈਫਰੀ ਨੂੰ ਹਟਾਉਣ ਦੀ ਮੰਗ ਕੀਤੀ ਰੱਦ

Scroll to Top