ਚੰਡੀਗੜ੍ਹ, 08 ਅਪ੍ਰੈਲ 2025: ਵਕਫ਼ ਸੋਧ ਬਿੱਲ (Waqf Bill) ਲੋਕ ਸਭਾ ਅਤੇ ਰਾਜ ਸਭਾ ‘ਚ ਪਾਸ ਹੋ ਚੁੱਕਾ ਹੈ,,ਪਰ ਇਸ ਬਿੱਲ ਲੈ ਕੇ ਸਿਆਸਤ ਵੀ ਭਖੀ ਹੋਈ ਹੈ | ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਮੰਗਲਵਾਰ ਨੂੰ ਦੂਜੇ ਦਿਨ ਵੀ ਵਕਫ਼ ਐਕਟ ਨੂੰ ਲੈ ਕੇ ਹੰਗਾਮਾ ਜਾਰੀ ਰਿਹਾ। ਭਾਜਪਾ ਵਿਧਾਇਕਾਂ ਨੇ ਨੈਸ਼ਨਲ ਕਾਨਫਰੰਸ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ। ਨੈਸ਼ਨਲ ਕਾਨਫਰੰਸ ਦੇ ਵਿਧਾਇਕ ਵਕਫ਼ ਐਕਟ ‘ਤੇ ਚਰਚਾ ਦੀ ਮੰਗ ‘ਤੇ ਅੜੇ ਹਨ।
ਇਸ ਸਮੇਂ ਦੌਰਾਨ ਐਨਸੀ ਅਤੇ ਪੀਪਲਜ਼ ਕਾਨਫਰੰਸ ਵਿਚਕਾਰ ਤਿੱਖੀ ਬਹਿਸ ਹੋਈ। ਐਨਸੀ ਅਤੇ ਪੀਡੀਪੀ ਵਿਧਾਇਕਾਂ ਵਿਚਕਾਰ ਬਹਿਸ ਵੀ ਹੋਈ। ਐਨਸੀ ਵਿਧਾਇਕ ਵਿਧਾਨ ਸਭਾ ‘ਚ ਵਕਫ਼ ਐਕਟ ‘ਤੇ ਬਹਿਸ ਦੀ ਮੰਗ ‘ਤੇ ਅੜੇ ਹੋਏ ਹਨ।
ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਇਸਨੂੰ Waqf Bill) ਮੁਸਲਿਮ ਵਿਰੋਧੀ ਕਰਾਰ ਦਿੱਤਾ, ਭਾਜਪਾ ਨੇ ਇਸਦਾ ਵਿਰੋਧ ਕੀਤਾ। ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮ ਬਹਿਸ ਹੋਈ। ਕਾਂਗਰਸੀ ਵਿਧਾਇਕ ਇਰਫਾਨ ਅਹਿਮਦ ਲੋਨ ਅਤੇ ਭਾਜਪਾ ਵਿਧਾਇਕ ਸਤੀਸ਼ ਸ਼ਰਮਾ ਵਿਚਕਾਰ ਹੱਥੋਪਾਈ ਹੋ ਗਈ। ਬਿੱਲ ਦੇ ਖਿਲਾਫ਼ ਲਿਖੇ ਨਾਅਰਿਆਂ ਵਾਲੇ ਕਾਗਜ਼ ਪਾੜ ਦਿੱਤੇ ਗਏ।
ਸਵੇਰੇ ਪ੍ਰਸ਼ਨ ਕਾਲ ਸ਼ੁਰੂ ਹੁੰਦੇ ਹੀ, ਸੱਤਾਧਾਰੀ ਪਾਰਟੀ, ਕਾਂਗਰਸ, ਪੀਡੀਪੀ ਅਤੇ ਆਜ਼ਾਦ ਵਿਧਾਇਕਾਂ ਦੇ ਤਨਵੀਰ ਸਦੀਕ ਨੇ ਵਕਫ਼ ਐਕਟ ‘ਤੇ ਚਰਚਾ ਲਈ ਮੁਲਤਵੀ ਪ੍ਰਸਤਾਵ ਦੀ ਮੰਗ ਕੀਤੀ। ਇਸਨੂੰ ਸਪੀਕਰ ਐਡਵੋਕੇਟ ਅਬਦੁਲ ਰਹੀਮ ਰਾਥਰ ਨੇ ਰੱਦ ਕਰ ਦਿੱਤਾ।
ਉਨ੍ਹਾਂ ਨੇ ਵਿਧਾਨ ਸਭਾ ਦੇ ਨਿਯਮ 58 ਦੇ ਉਪ-ਨਿਯਮ ਸੱਤ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, ਅਦਾਲਤ ‘ਚ ਲੰਬਿਤ ਮਾਮਲਿਆਂ ‘ਤੇ ਸਦਨ ‘ਚ ਚਰਚਾ ਨਹੀਂ ਕੀਤੀ ਜਾ ਸਕਦੀ। ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਅਤੇ ਸਹਿਯੋਗੀਆਂ ਨੇ ਇਸ ਦਾ ਵਿਰੋਧ ਕੀਤਾ। ਉਹ ਵੇਲ ਵੱਲ ਆਏ ਅਤੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਭਾਜਪਾ ਵਿਧਾਇਕਾਂ ਨੇ ਕਾਨੂੰਨ ਦੇ ਸਮਰਥਨ ‘ਚ ਨਾਅਰੇਬਾਜ਼ੀ ਕੀਤੀ।
Read More: Waqf Bill 2025: ਲੋਕ ਸਭਾ ਤੋਂ ਬਾਅਦ ਹੁਣ ਰਾਜ ਸਭਾ ‘ਚ ਪੇਸ਼ ਕੀਤਾ ਗਿਆ ਵਕਫ਼ ਬਿੱਲ