IPS and HPS transfers

ਹਰਿਆਣਾ ਸਰਕਾਰ ਵੱਲੋਂ ਵੱਡੇ ਪੱਧਰ ‘ਤੇ IPS ਤੇ HPS ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ, 03 ਅਪ੍ਰੈਲ 2026: ਵੀਰਵਾਰ ਸ਼ਾਮ ਨੂੰ ਹਰਿਆਣਾ ‘ਚ ਆਈਪੀਐਸ ਅਤੇ ਐਚਪੀਐਸ ਅਧਿਕਾਰੀਆਂ ਦੇ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਗਏ। ਇਸ ‘ਚ 24 ਆਈਪੀਐਸ ਅਧਿਕਾਰੀ ਸ਼ਾਮਲ ਸਨ। ਹਿਸਾਰ ਅਤੇ ਰੋਹਤਕ ਸਮੇਤ ਅੱਠ ਜ਼ਿਲ੍ਹਿਆਂ ਦੇ ਐਸਪੀ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ | ਇਨ੍ਹਾਂ ‘ਚ ਪੰਜ ਐਚਪੀਐਸ ਅਧਿਕਾਰੀ ਵੀ ਸ਼ਾਮਲ ਸਨ।

ਗੁਰੂਗ੍ਰਾਮ ਪੁਲਿਸ ਕਮਿਸ਼ਨਰੇਟ ਦੇ ਪੰਜ ਆਈਪੀਐਸ ਅਧਿਕਾਰੀਆਂ ਦਾ ਵੀ ਤਬਾਦਲਾ ਕੀਤਾ ਗਿਆ। ਇਨ੍ਹਾਂ ‘ਚੋਂ ਡੀਸੀਪੀ ਹੈੱਡਕੁਆਰਟਰ ਅਰਪਿਤ ਜੈਨ ਨੂੰ ਨੂਹ ‘ਚ ਐਸਪੀ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਮਾਨੇਸਰ ਦੇ ਡੀਸੀਪੀ ਦੀਪਕ ਜੇਵਰੀਆ ਨੂੰ ਨਾਰਨੌਲ ‘ਚ ਐਸਪੀ ਨਿਯੁਕਤ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਹ 10 ਦਿਨਾਂ ‘ਚ ਸਰਕਾਰ ਵੱਲੋਂ ਦੂਜੀ ਵਾਰ ਫੇਰਬਦਲ ਹੈ। ਇਸ ਤੋਂ ਪਹਿਲਾਂ, ਨੌਂ ਆਈਪੀਐਸ ਅਤੇ 14 ਐਚਪੀਐਸ ਅਧਿਕਾਰੀਆਂ ਦੇ ਅਧਿਕਾਰ ਖੇਤਰ ਅਤੇ ਜ਼ਿੰਮੇਵਾਰੀਆਂ ਬਦਲੀਆਂ ਸਨ।

Read More: ਪੰਜਾਬ ਦੀ ਆੜ੍ਹਤੀਆ ਐਸੋਸੀਏਸ਼ਨ ਵੱਲੋਂ CM ਨਾਇਬ ਸਿੰਘ ਸੈਣੀ ਨਾਲ ਮੁਲਾਕਾਤ

ਵਿਦੇਸ਼

Scroll to Top