Site icon TheUnmute.com

ਯੂਪੀ ਦੀ ਜੇਲ੍ਹ ਅਤੇ ਡਿਪਟੀ ਜੇਲਰ ‘ਤੇ ਗੋਲੀਆਂ ਨਾਲ ਕੀਤਾ ਗਿਆ ਹਮਲਾ

ਯੂਪੀ ਦੀ ਜੇਲ੍ਹ ਅਤੇ ਡਿਪਟੀ ਜੇਲਰ 'ਤੇ ਹੋਇਆ ਵੱਡਾ ਹਮਲਾ,ਚੱਲੀਆਂ ਗੋਲੀਆਂ

ਚੰਡੀਗੜ੍ਹ,21 ਅਗਸਤ : ਵੱਡੀ ਖ਼ਬਰ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈ ਜਿੱਥੇ ਇਟਾਵਾ ਜੇਲ੍ਹ ਵਿੱਚ ਸ਼ਨੀਵਾਰ ਸਵੇਰੇ 3 ਵਜੇ ਗੋਲੀਬਾਰੀ ਹੋਈ। ਅਚਾਨਕ ਹੋਈ ਗੋਲੀਬਾਰੀ ਨੇ ਕੈਦੀਆਂ ਦੇ ਦਿਲਾਂ ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ।ਜੇਲ੍ਹ ਵਿੱਚ ਮੌਜੂਦ ਸਿਪਾਹੀ ਦੇ ਸਮਝਣ ਤੋਂ ਪਹਿਲਾ ਹੀ ਹਮਲਾਵਰ ਭੱਜ ਗਏ। ਇਸ ਘਟਨਾ ਨੇ ਇਕ ਵਾਰ ਫਿਰ ਯੂਪੀ ਦੀਆਂ ਜੇਲ੍ਹਾਂ ਦੀ ਸੁਰੱਖਿਆ ‘ਤੇ ਸਵਾਲ ਪੈਦਾ ਕਰ ਦਿੱਤੇ ਹਨ। ਇਟਾਵਾ ਦੀ ਜ਼ਿਲ੍ਹਾ ਜੇਲ੍ਹ ਵਿੱਚ, ਡਿਪਟੀ ਜੇਲਰ ਐਸ.ਐਚ.ਜਾਫਰੀ ਰਾਤ ਕਰੀਬ ਸਾਢੇ 3 ਵਜੇ ਜੇਲ੍ਹ ਦੇ ਅਹਾਤੇ ਦਾ ਮੁਆਇਨਾ ਕਰਨ ਲਈ ਆਪਣੀ ਰਿਹਾਇਸ਼ ਤੋਂ ਜਾ ਰਹੇ ਸਨ।

ਇਸ ਮੌਕੇ ਕੁਝ ਲੋਕਾਂ ਨੇ ਰਸਤੇ ‘ਚ ਘੇਰਿਆ, ਗੋਲੀ ਚਲਾਇਆ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਏ। ਇਸ ਬਾਰੇ ਡਿਪਟੀ ਨੇ ਕਿਹਾ ਹੈ ਕਿ ਕਈ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਲੋਕਾਂ ਨੇ ਗੋਲੀਆਂ ਚਲਾਈਆਂ ਉਹ ਭੱਜ ਗਏ। ਘਟਨਾ ਦੇ ਸਬੰਧ ਵਿੱਚ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ ਦੁਬਾਰਾ ਸਵਾਲ ਖੜ੍ਹੇ ਹੋ ਗਏ ਹਨ। ਉਸ ਨੇ ਮਾਮਲੇ ਦੀ ਸੂਚਨਾ ਥਾਣਾ ਸਿਵਲ ਲਾਈਨ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਉਥੇ ਗੋਲੀਆਂ ਦੇ ਕੋਠੇ ਨਹੀਂ ਮਿਲੇ ਹਨ ਪਰ ਦਰਵਾਜ਼ਿਆਂ ਅਤੇ ਕੰਧਾਂ ‘ਤੇ ਗੋਲੀਆਂ ਦੇ ਨਿਸ਼ਾਨ ਜਰੂਰ ਦਿੱਖ ਰਹੇ ਹਨ।

ਇਸ ਘਟਨਾ ਦੀ ਜਾਂਚ ਪੁਲਿਸ ਸੀਸੀਟੀਵੀ ਫੁਟੇਜ ਰਾਹੀਂ ਕਰ ਰਹੀ ਹੈ। ਐਸ.ਐਚ. ਜਾਫਰੀ ਸਵੇਰ ਦੀ ਸ਼ਿਫਟ ਵਿੱਚ ਗਸ਼ਤ ਕਰਨ ਲਈ ਕਰੀਬ 3.30 ਵਜੇ ਆਪਣੀ ਰਿਹਾਇਸ਼ ਤੋਂ ਜੇਲ੍ਹ ਲਈ ਰਵਾਨਾ ਹੋਏ ਸਨ। ਜੇਲ੍ਹ ਦੀ ਬੈਰਕ ਤੋਂ ਸਿਰਫ 100 ਮੀਟਰ ਦੀ ਦੂਰੀ ‘ਤੇ ਤਿੰਨ ਅਤੇ ਚਾਰ ਲੋਕ ਘਰ ਅਤੇ ਜੇਲ੍ਹ ਦੇ ਵਿਚਕਾਰ ਖੜ੍ਹੇ ਦੇਖੇ ਗਏ, ਜਿਸ’ ਤੇ ਉਸ ਨੇ ਟੋਕ ਦਿੱਤਾ। ਬਦਮਾਸ਼ਾਂ ਨੂੰ ਰੋਕਣ ਤੇ ਉਨ੍ਹਾਂ ਵਲੋਂ ਬਦਸਲੂਕੀ ਕਰਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜਾਫਰੀ ਆਪਣੀ ਰਿਹਾਇਸ਼ ਵੱਲ ਭੱਜ ਗਿਆ। ਉਨ੍ਹਾਂ ਦੇ ਅੰਦਰ ਦਾਖਲ ਹੋਣ ਦੇ ਬਾਅਦ ਵੀ, ਬਦਮਾਸ਼ਾਂ ਨੇ ਪਿੱਛਾ ਕੀਤਾ ਅਤੇ ਦਰਵਾਜ਼ਾ ਖੋਲ੍ਹਣ ਦੀ ਵੀ ਕੋਸ਼ਿਸ਼ ਕੀਤੀ।

ਦਰਵਾਜ਼ਾ ਨਾ ਖੋਲਣ ‘ਤੇ ਬਦਮਾਸ਼ਾਂ ਨੇ ਦਰਵਾਜ਼ੇ ‘ਤੇ ਕਈ ਗੋਲੀਆਂ ਵੀ ਚਲਾਈਆਂ। ਡਿਪਟੀ ਜੇਲਰ ਨੇ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਕੁਝ ਹੀ ਸਮੇਂ ਵਿੱਚ, ਸੀਓ ਸਿਟੀ ਰਾਕੇਸ਼ ਵਸ਼ਿਸ਼ਟ ਭਾਰੀ ਪੁਲਿਸ ਫੋਰਸ ਦੇ ਨਾਲ ਪਹੁੰਚੇ ਪਰ ਉਦੋਂ ਤੱਕ ਬਦਮਾਸ਼ ਭੱਜ ਚੁੱਕੇ ਸਨ। ਜੇਲ ਸੁਪਰਡੈਂਟ ਰਾਜ ਕਿਸ਼ੋਰ ਸਿੰਘ ਦੇ ਅਨੁਸਾਰ, ਡਿਪਟੀ ਜੇਲਰ ‘ਤੇ ਹਮਲਾ ਜੇਲ੍ਹ ਵਿੱਚ ਬੰਦ ਕਿਸੇ ਬਦਮਾਸ਼ ਦੁਆਰਾ ਕੀਤਾ ਗਿਆ ਹੋਣਾ ਚਾਹੀਦਾ ਹੈ | ਪੁਲਿਸ ਵਲੋਂ ਇਸ ਦੀ ਜਾਂਚ ਜਾਰੀ ਹੈ।

ਪਹਿਲਾ ਵੀ ਐਸ.ਐਚ.ਜਾਫਰੀ ‘ਤੇ ਵੀ ਕਰੀਬ ਦੋ ਸਾਲ ਪਹਿਲਾਂ ਉਸ ਦੀ ਰਿਹਾਇਸ਼’ ਤੇ ਬਦਮਾਸ਼ਾਂ ਨੇ ਹਮਲਾ ਕੀਤਾ ਸੀ। ਉਦੋਂ ਵੀ ਬਦਮਾਸ਼ ਫਾਇਰਿੰਗ ਕਰਦੇ ਹੋਏ ਫ਼ਰਾਰ ਹੋ ਗਏ ਸਨ। ਐਸ.ਐਸ.ਪੀ.ਡਾ: ਬ੍ਰਿਜੇਸ਼ ਕੁਮਾਰ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਡਿਪਟੀ ਜੇਲ੍ਹਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡਿਪਟੀ ਜੇਲਰ ਵੱਲੋਂ ਦਿੱਤੀ ਜਾ ਰਹੀ ਸ਼ਿਕਾਇਤ ਅਨੁਸਾਰ ਮਾਮਲਾ ਦਰਜ ਹੋਏਗਾ।

Exit mobile version