Robbers

ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਲੁੱਟੇ 40 ਲੱਖ ਰੁਪਏ

ਫਤਿਹਗੜ੍ਹ ਸਾਹਿਬ, 29 ਮਈ 2023: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚੋਂ ਲੰਘਦੀ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਭੱਟ ਮਾਜਰਾ ਵਿਖੇ ਭਾਰਤ ਪੈਟਰੋਲਿਅਮ ਕੰਪਨੀ ਦੁਆਰਾ ਖੁਦ ਦੇ ਚਲਾਏ ਜਾ ਰਹੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਨਕਾਬਪੋਸ਼ ਲੁਟੇਰਿਆਂ (Robbers) ਵੱਲੋਂ ਕਰੀਬ 40 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ | ਪੰਪ ਮੁਲਾਜ਼ਮ ਪੈਟਰੋਲ ਪੰਪ ਦਾ ਕਰੀਬ 4 ਦਿਨਾਂ ਦਾ ਇੱਕਠਾ ਕੈਸ਼ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਸਰਹਿੰਦ ਸਥਿਤ ਐਸ.ਬੀ.ਆਈ. ਬੈਂਕ ਦੀ ਬ੍ਰਾਂਚ ਜਾ ਰਹੇ ਸੀ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ, ਜਾਂਚ ਸ਼ੁਰੂ ਕਰ ਦਿੱਤੀ ਹੈ |

ਇਸ ਸਬੰਧੀ ਪੈਟਰੋਲ ਪੰਪ ਦੇ ਮੁਲਾਜ਼ਮ ਹਰਮੀਤ ਸਿੰਘ ਨੇ ਦੱਸਿਆ ਕਿ ਅਸੀਂ ਪੰਪ ਤੋਂ ਕੈਸ਼ ਲੈ ਕੇ ਬੈਂਕ ਜਾ ਰਹੇ ਸੀ ਤਾਂ ਜਿਵੇਂ ਹੀ ਅਸੀਂ ਓਵਰਬ੍ਰਿਜ ਤੋਂ ਗੱਡੀ ਕੱਢਣ ਲਗੇ ਤਾਂ ਲੁਟੇਰਿਆਂ (Robbers) ਨੇ ਆਪਣੀ ਕਾਰ ਅੱਗੇ ਲਗਾ ਕੇ ਸਾਡੀ ਗੱਡੀ ਰੋਕ ਲਈ ਅਤੇ ਕਾਰ ਵਿੱਚੋਂ ਪਿਸਤੌਲ ਸਮੇਤ ਨਿਕਲੇ ਚਾਰ ਲੁਟੇਰਿਆਂ ਨੇ ਉਨ੍ਹਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਸਾਡੇ ਕੋਲੋਂ ਕੈਸ਼ ਖੋਹ ਕੇ ਫਰਾਰ ਹੋ ਗਏ।

ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੀਬ 40 ਲੱਖ ਰੁਪਏ ਕੈਸ਼ ਸੀ | ਜਿਸਨੂੰ ਉਹ ਆਪਣੀ ਸਵਿਫਟ ਕਾਰ ਵਿੱਚ ਲੈ ਕੇ ਸਰਹਿੰਦ ਦੇ ਐਸ.ਬੀ.ਆਈ. ਬੈਂਕ ਜਮ੍ਹਾਂ ਕਰਵਾਉਣ ਲਈ ਜਾ ਰਹੇ ਸੀ। ਉਥੇ ਹੀ ਮੌਕੇ ਤੇ ਪੁੱਜੇ ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਡਾਕਟਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਪੰਪ ਦੇ ਤਿੰਨ ਮੁਲਾਜ਼ਮ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਬੈਂਕ ਵਿੱਚ ਕੈਸ਼ ਜਮ੍ਹਾਂ ਕਰਵਾਉਣ ਲਈ ਨਿਕਲੇ ਸੀ ਜਿਨ੍ਹਾਂ ਤੋਂ ਚਾਰ ਲੁਟੇਰੇ ਕਰੀਬ 40 ਲੱਖ ਰੁਪਏ ਲੁੱਟ ਕੇ ਲੈ ਗਏ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸਨੂੰ ਜਲਦੀ ਹੀ ਟ੍ਰੇਸ ਕਰ ਲਿਆ ਜਾਵੇਗਾ।

Scroll to Top