ਅੰਮ੍ਰਿਤਸਰ, 25 ਅਪ੍ਰੈਲ 2023: ਪੰਜਾਬ ਵਿੱਚ ਅਕਸਰ ਦਿਨ ਦਿਹਾੜੇ ਚੋਰੀ ਅਤੇ ਲੁੱਟ-ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ | ਤਾਜ਼ਾ ਮਾਮਲਾ ਅਮ੍ਰਿਤਸਰ ਦੇ ਅਜਨਾਲੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਪੈਟਰੋਲ ਪੰਪ ‘ਤੇ ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ | ਲੁੱਟ ਦੀ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਦੇ ਕਰਿੰਦੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰਾਤ 9 ਵਜੇ ਤੋਂ ਬਾਅਦ ਜਦੋਂ ਪਟਰੋਲ ਪੰਪ ਬੰਦ ਕਰ ਕੇ ਜਾਣ ਲੱਗੇ ਤਾਂ ਕਰੀਬ ਰਾਤ 11 ਵਜੇ ਨਕਾਬਪੋਸ਼ ਵਿਅਕਤੀ ਆਏ, ਜਿਨ੍ਹਾ ਨੇ ਪੈਟਰੋਲ ਪੰਪ ਦੇ ਦਫ਼ਤਰ ਦਾ ਦਰਵਾਜਾ ਤੋੜ ਕੇ ਅੰਦਰੋਂ ਸਮਾਨ ਚੋਰੀ ਕੀਤਾ ਅਤੇ ਕੁਝ ਨਕਦੀ ਚੋਰੀ ਕਰਕੇ ਲੈ ਗਏ | ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਤੇ ਸਰਕਾਰ ਕੋਲ ਇਨਸਾਫ਼ ਦੀ ਪੁਕਾਰ ਲਗਾਈ ਹੈ |
ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਪ੍ਰਵੀਨ ਚੋਪੜਾ ਨੇ ਕਿਹਾ ਕਿ ਪਿਛਲੇ ਦਿਨੀ ਅਜਨਾਲਾ ਏਰੀਏ ਦੇ ਵਿੱਚ ਪੈਟਰੋਲ ਉੱਤੇ ਲੁੱਟ ਦੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ | ਜਿਸ ਤੋਂ ਬਾਅਦ ਪੁਲਿਸ ਨੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |