July 4, 2024 11:27 pm
Marriage Registration

Marriage Registration: ਹਰਿਆਣਾ ‘ਚ ਹੁਣ ਵਿਆਹ ਰਜਿਸਟ੍ਰੇਸ਼ਨ ਕਰਵਾਉਣਾ ਹੋਇਆ ਆਸਾਨ

ਚੰਡੀਗੜ੍ਹ, 12 ਜੂਨ 2024: ਹਰਿਆਣਾ ਸਰਕਾਰ ਨੇ ਸੂਬੇ ਵਿਚ ਵਿਆਹ ਰਜਿਸਟ੍ਰੇਸ਼ਨ (Marriage Registration) ਦੀ ਪ੍ਰੀਕਿਰਿਆ ਨੂੰ ਸੌਖਾ ਕਰਦੇ ਹੋਏ ਗ੍ਰਾਮੀਣ ਖੇਤਰਾਂ ਵਿਚ ਸਿਟੀ ਮੈਜੀਸਟ੍ਰੇਟ (ਸੀਟੀਐਮ), ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬਲਾਕ ਵਿਕਾਸ ਪੰਚਾਇਤ ਅਧਿਕਾਰੀ (ਬੀਡੀਪੀਓ) ਸਮੇਤ ਪਿੰਡ ਸਕੱਤਰ ਨੂੰ ਮੈਰਿਜ ਰਜਿਸਟਰਾਰ ਵਜੋਂ ਨਾਮਜ਼ਦ ਕੀਤਾ ਹੈ।

ਸਿਵਲ ਸੰਸਾਧਨ ਸੂਚਨਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਿਸ਼ਾ ਵਿਚ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਵਿਆਹ ਰਜਿਸਟ੍ਰੇਸ਼ਨ (Marriage Registration) ਕਰਵਾਉਣ ਵਾਲੇ ਲੋਕ ਲੋਕਲ ਪੱਧਰ ‘ਤੇ ਆਪਣੀ ਸਹੂਲਤ ਅਨੁਸਾਰ ਪਿੰਡ ਸਕੱਤਰ ਤੋਂ ਲੈ ਕੇ ਬੀਡੀਪੀਓ, ਨਾਇਬ ਤਹਿਸੀਲਦਾਰ, ਤਹਿਸੀਲਦਾਰ ਅਤੇ ਸਿਟੀ ਮੈਜੀਸਟ੍ਰੇਟ ਰਾਹੀਂ ਮੈਰਿਜ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਗ੍ਰਾਮੀਣ ਪੱਧਰ ‘ਤੇ ਸਿਰਫ ਤਹਿਸੀਲਦਾਰ ਦੇ ਕੋਲ ਹੀ ਮੈਰਿਜ ਰਜਿਸਟ੍ਰੇਸ਼ਨ ਦਾ ਅਧਿਕਾਰ ਸੀ।

ਇਸ ਤਰ੍ਹਾ ਸ਼ਹਿਰੀ ਖੇਤਰਾਂ ਲਈ ਸੰਯੁਕਤ ਕਮਿਸ਼ਨਰ, ਕਾਰਜਕਾਰੀ ਅਧਿਕਾਰੀ, ਸਕੱਤਰ ਨਗਰ ਸਮਿਤੀ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਨਾਮਜਦ ਰਜਿਸਟਰਾਰ ਹੋਣਗੇ। ਨਾਗਰਿਕ ਹੁਣ ਆਪਣੇ ਵਿਆਹ ਨੂੰ ਘਰ ਦੇ ਨੇੜੇ ਉਪਰੋਕਤ ਅਧਿਕਾਰੀਆਂ ਰਾਹੀਂ ਸਰਕਾਰੀ ਦਫਤਰ ਵਿਚ ਰਜਿਸਟਰਡ ਕਰਵਾ ਸਕਦੇ ਹਨ। ਮੈਰਿਜ ਰਜਿਸਟਰਾਰ ਦੀ ਗਿਣਤੀ ਵੱਧਣ ਅਤੇ ਘਰ ਤੋਂ ਕੰਮ ਦੂਰੀ ਦੇ ਕਾਰਨ ਹੁਣ ਵਿਆਹ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਲਈ ਸਹੂਲਤ ਦੇ ਨਾਲ-ਨਾਲ ਸਮੇਂ ਦੀ ਵੀ ਬਚਤ ਹੋਵੇਗੀ।

ਬੁਲਾਰੇ ਨੇ ਦੱਸਿਆ ਕਿ ਵਿਆਹ ਰਜਿਸਟ੍ਰੇਸ਼ਨ ਪੋਰਟਲ https://shaadi.edisha.gov.in/ ‘ਤੇ ਹੁਣ ਤੱਕ 2.45 ਲੱਖ ਤੋਂ ਵੱਧ ਵਿਆਹ ਰਜਿਸਟਰਡ ਕੀਤੇ ਜਾ ਚੁੱਕੇ ਹਨ ਜਿਸ ਵਿਚ ਦਸੰਬਰ 2020 ਤੋਂ ਅਪ੍ਰੈਲ 2021 ਦੇ ਸਮੇਂ ਵਿਚ 12,416, ਸਾਲ 2021-22 ਵਿਚ 56,133, ਸਾਲ 2023-23 ਵਿਚ 67,604, ਸਾਲ 2023-24ਠ ਵਿਚ 83,331 ਅਤੇ ਅਪ੍ਰੈਲ 2024 ਤੋਂ 10 ਜੂਨ ਤਕ 26,419 ਵਿਆਹ ਦਾ ਰਜਿਸਟ੍ਰੇਸ਼ਨ ਕੀਤਾ ਜਾਣਾ ਸ਼ਾਮਲ ਹੈ। ਹਰਿਆਣਾ ਸਰਕਾਰ ਨੇ ਦਸੰਬਰ 2020 ਵਿਚ ਸੁਸਾਸ਼ਨ ਪਹਿਲ ਤਹਿਤ ਵਿਆਹ ਰਜਿਸਟ੍ਰੇਸ਼ਨ ਲਈ ਪੋਰਟਲ ਲਾਂਚ ਕੀਤਾ ਸੀ।

ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਵਿਚ ਏਡੀਸੀ-ਕਮ-ਡੀਸੀਆਰਆਈਓਐਸ (ਵਧੀਕ ਡਿਪਟੀ ਕਮਿਸ਼ਨਰ-ਕਮ- ਜਿਲ੍ਹਾ ਸਿਵਲ ਸੰਸਾਧਨ ਸੂਚਨਾ ਅਧਿਕਾਰੀ) ਦੇ ਕੋਲ ਪਰਿਵਾਰ ਪਹਿਚਾਣ ਪੱਤਰ ਡੇਟਾਬੇਸ (ਪੀਪੀਪੀ-ਡੀਬੀ) ਵਿਚ ਡੇਟਾ ਨਿਰਮਾਣ ਅਤੇ ਅਪਡੇਟ ਨਾਲ ਸਬੰਧਿਤ ਜ਼ਿੰਮੇ ਵਾਰੀਆਂ ਦਿੱਤੀਆਂ ਗਈਆਂ ਹਨ। ਵਿਆਹ ਪੋਰਟਲ ਨੂੰ ਪਰਿਵਾਰ ਪਛਾਣ ਪੱਤਰ ਡੇਟਾ ਬੇਸ ਦੇ ਨਾਲ ਜੋੜਿਆ ਗਿਆ ਹੈ।

ਵਿਆਹ ਰਜਿਸਟ੍ਰੇਸ਼ਨ ਲਈ ਏਡੀਸੀ ਕਮ ਡੀਸੀਆਰਆਈਓ ਪੀਪੀਪੀ-ਡੀਬੀ ਨੂੰ ਜ਼ਿਲ੍ਹਾ ਰਜਿਸਟਰਾਰ ਵਜੋ ਵੀ ਨਾਮਜ਼ਦ ਕੀਤਾ ਗਿਆ ਹੈ। ਉਪਰੋਕਤ ਅਧਿਕਾਰੀ ਨੂੰ ਹੀ ਪਹਿਲਾ ਅਪੀਲਕਰਤਾ ਅਧਿਕਾਰੀ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਪ੍ਰਕ੍ਰਿਆ ਨਾਲ ਜ਼ਿਲ੍ਹਾ ਪੱਧਰ ‘ਤੇ ਵਿਆਹ ਰਜਿਸਟ੍ਰੇਸ਼ਨ ਤੇ ਪਰਿਵਾਰ ਪਛਾਣ ਪੱਤਰ ਵਿਚ ਤਾਲਮੇਲ ਬਣ ਪਾਵੇਗਾ, ਜਿਸ ਤੋਂ ਨਾਗਰਿਕ ਨੂੰ ਫੈਮਿਲੀ ਆਈਡੀ ਦੇ ਨਾਲ-ਨਾਲ ਵਿਆਹ ਰਜਿਸਟ੍ਰੇਸ਼ਣ ਸਬੰਧਿਤ ਸ਼ਿਕਾਇਤਾਂ ਦਾ ਇਕ ਹੀ ਸਥਾਨ ‘ਤੇ ਹੱਲ ਹੋ ਪਾਵੇਗਾ।