Marcus Stoinis

Marcus Stoinis: ਮਾਰਕਸ ਸਟੋਇਨਿਸ ਨੇ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਲਿਆ ਵਨਡੇ ਕ੍ਰਿਕਟ ਤੋਂ ਸੰਨਿਆਸ

ਚੰਡੀਗੜ੍ਹ, 06 ਫਰਵਰੀ 2025: ਆਸਟ੍ਰੇਲੀਆ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਮਾਰਕਸ ਸਟੋਇਨਿਸ (Marcus Stoinis) ਨੇ ਅਚਾਨਕ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਹੈਰਾਨੀਜਨਕ ਫੈਸਲਾ ਲਿਆ ਹੈ। ਆਸਟ੍ਰੇਲੀਆਈ ਕ੍ਰਿਕਟਰ ਮਾਰਕਸ ਸਟੋਇਨਿਸ ਨੇ ਚੈਂਪੀਅਨਜ਼ ਟਰਾਫੀ 2025 ਤੋਂ ਠੀਕ ਪਹਿਲਾਂ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਮਾਰਕਸ ਚੈਂਪੀਅਨਜ਼ ਟਰਾਫੀ ‘ਚ ਹਿੱਸਾ ਨਹੀਂ ਲਵੇਗਾ। ਹਾਲਾਂਕਿ, ਸਟੋਇਨਿਸ ਟੀ-20 ਕ੍ਰਿਕਟ ‘ਚ ਆਸਟ੍ਰੇਲੀਆਈ ਟੀਮ ਲਈ ਖੇਡਣਾ ਜਾਰੀ ਰੱਖੇਗਾ।

35 ਸਾਲਾ ਕ੍ਰਿਕਟਰ ਨੇ ਵੀਰਵਾਰ ਨੂੰ ਕਿਹਾ ਕਿ ‘ਆਸਟ੍ਰੇਲੀਆ ਲਈ ਵਨਡੇ ਕ੍ਰਿਕਟ ਖੇਡਣਾ ਇੱਕ ਸ਼ਾਨਦਾਰ ਯਾਤਰਾ ਰਹੀ ਹੈ।’ ਮੈਂ ਹਰੇ ਅਤੇ ਸੁਨਹਿਰੀ ਮੈਦਾਨ ‘ਚ ਬਿਤਾਏ ਸਾਰੇ ਪਲਾਂ ਲਈ ਧੰਨਵਾਦੀ ਹਾਂ। ਉਹ ਇਸ ਸਮੇਂ ਦੱਖਣੀ ਅਫਰੀਕਾ ‘ਚ ਚੱਲ ਰਹੀ SA20 ਲੀਗ ਵਿੱਚ ਡਰਬਨ ਸੁਪਰ ਜਾਇੰਟਸ ਟੀਮ ਦਾ ਹਿੱਸਾ ਸਨ, ਪਰ ਪਿਛਲੇ ਮੈਚ ਵਿੱਚ ਉਸਨੂੰ ਹੈਮਸਟ੍ਰਿੰਗ ਦੀ ਸੱਟ ਲੱਗ ਗਈ ਸੀ। ਇਹ ਕੋਈ ਸੌਖਾ ਫੈਸਲਾ ਨਹੀਂ ਸੀ, ਪਰ ਮੇਰਾ ਮੰਨਣਾ ਹੈ ਕਿ ਇਹ ਮੇਰੇ ਲਈ ਵਨਡੇ ਤੋਂ ਦੂਰੀ ਬਣਾਉਣ ਅਤੇ ਆਪਣੇ ਕਰੀਅਰ ਦੇ ਅਗਲੇ ਅਧਿਆਇ ‘ਤੇ ਪੂਰਾ ਧਿਆਨ ਕੇਂਦਰਿਤ ਕਰਨ ਦਾ ਸਹੀ ਸਮਾਂ ਹੈ।

ਸਟੋਇਨਿਸ (Marcus Stoinis) ਨੂੰ ਇਸ ਮਹੀਨੇ ਦੇ ਅੰਤ ‘ਚ ਪਾਕਿਸਤਾਨ ਅਤੇ ਯੂਏਈ ‘ਚ ਸ਼ੁਰੂ ਹੋਣ ਵਾਲੇ ਆਈਸੀਸੀ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਲਈ ਆਸਟ੍ਰੇਲੀਆ ਦੀ 15 ਮੈਂਬਰੀ ਟੀਮ ‘ਚ ਸ਼ਾਮਲ ਕੀਤਾ ਗਿਆ ਸੀ ਪਰ ਕ੍ਰਿਕਟ ਆਸਟ੍ਰੇਲੀਆ ਨੂੰ ਹੁਣ 12 ਫਰਵਰੀ ਤੱਕ ਐਲਾਨੀ ਜਾਣ ਵਾਲੀ ਅੰਤਿਮ ਟੀਮ ‘ਚ ਉਸ ਦੀ ਜਗ੍ਹਾ ਇੱਕ ਹੋਰ ਖਿਡਾਰੀ ਲੱਭਣਾ ਹੋਵੇਗਾ।

ਸਟੋਇਨਿਸ ਨੇ 50 ਓਵਰਾਂ ਦੇ ਫਾਰਮੈਟ ‘ਚ 93.96 ਦੇ ਸਟ੍ਰਾਈਕ ਰੇਟ ਨਾਲ 1495 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੇ 74 ਮੈਚਾਂ ‘ਚ 43.12 ਦੀ ਔਸਤ ਨਾਲ 48 ਵਿਕਟਾਂ ਵੀ ਲਈਆਂ ਅਤੇ ਆਸਟ੍ਰੇਲੀਆ ਦੇ 2019 ਅਤੇ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਟੀਮਾਂ ਦਾ ਹਿੱਸਾ ਸੀ।

Read More: Pat Cummins: ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਵੱਡਾ ਝਟਕਾ, ਪੈਟ ਕਮਿੰਸ ਤੇ ਇੱਕ ਹੋਰ ਦਿੱਗਜ ਖਿਡਾਰੀ ਬਾਹਰ !

Scroll to Top