ਚੰਡੀਗੜ੍ਹ, 25 ਦਸੰਬਰ 2023: ਉੱਤਰੀ ਭਾਰਤ ‘ਚ ਠੰਡ ਨੇ ਇਕਦਮ ਜ਼ੋਰ ਫੜ ਲਿਆ ਹੈ, ਇਸ ਠੰਡ ਦੇ ਕਹਿਰ ਨਾਲ ਸੰਘਣੀ ਧੂੰਦ (fog) ਵੀ ਸੜਕਾਂ ਤੇ ਆਵਾਜਾਈ ਨੂੰ ਬੁਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੋਇਆ | ਇਸਦੇ ਚੱਲਦੇ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਸਥਿਤ ਕਸਬਾ ਬਿਆਸ ਵਿਖੇ ਇਕ ਤੋਂ ਬਾਅਦ ਇਕ ਕਰੀਬ 10 ਗੱਡੀਆਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦਰਮਿਆਨ ਇਕ ਸੀਮਿੰਟ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਫਲਾਈ ਓਵਰ ਤੋਂ ਕਰੀਬ 30 ਤੋਂ 40 ਫੁੱਟ ਹੇਠਾਂ ਜਾ ਡਿੱਗਾ। ਗਨੀਮਤ ਰਹੀ ਕਿ ਇਸ ਦਰਮਿਆਨ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਗੱਡੀਆਂ ਦੇ ਮਾਲਕਾਂ ਨੇ ਦੱਸਿਆ ਕਿ ਧੂੰਦ (fog) ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਲੇਕਿਨ ਇਸ ਵਿੱਚ ਗਨੀਮਤ ਇਹ ਰਹੇ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਹੀ ਬਿਆਸ ਪੁੱਲ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਸੀ ਅਤੇ ਇੱਕ ਵਿਅਕਤੀ ਵੀ ਦਰਖ਼ਤ ਦੀ ਟਾਹਣੀ ਲੈ ਕੇ ਸੜਕ ‘ਤੇ ਖੜਾ ਸੀ ਲੇਕਿਨ ਸੰਘਣੀ ਧੂੰਦ ਹੋਣ ਕਰਕੇ ਪਤਾ ਨਹੀਂ ਚੱਲ ਸਕਿਆ ਤੇ ਜਦੋਂ ਬਰੇਕ ਮਾਰੀ ਤੋਂ ਪਿੱਛੋਂ ਤੋਂ ਆਈਆਂ ਗੱਡੀਆਂ ਵੀ ਇੱਕ ਦੂਜੇ ਵਿੱਚ ਜਾ ਟਕਰਾ ਗਈਆਂ | ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਕਦਮ ਹੀ ਠੰਡ ਨੇ ਜੋਰ ਫੜਿਆ ਹੈ ਤੇ ਸਵੇਰ ਵੇਲੇ ਧੂੰਦ ਵੀ ਦੇਖਣ ਨੂੰ ਮਿਲ ਰਹੀ ਹੈ ਅਤੇ ਨੈਸ਼ਨਲ ਹਾਈਵੇ ‘ਤੇ ਧੂੰਦ ਕਾਰਨ ਹਾਦਸੇ ਹੋ ਰਹੇ ਹਨ |