Trains

ਜਲੰਧਰ ਦੇ ਲੋਹੀਆਂ-ਫਿਲੌਰ ਰੇਲਵੇ ਰੂਟ ‘ਤੇ 10 ਜੂਨ ਤੱਕ ਕਈ ਟਰੇਨਾਂ ਰੱਦ

ਚੰਡੀਗੜ੍ਹ, 31 ਮਈ 2024: ਪੰਜਾਬ ਦੇ ਜਲੰਧਰ ਵਿੱਚ ਨਕੋਦਰ ਤੋਂ ਲੋਹੀਆ ਖਾਸ ਸਪੈਸ਼ਲ ਟਰੇਨ (Trains), ਫਿਲੌਰ ਤੋਂ ਲੋਹੀਆ ਖਾਸ ਅਤੇ ਲੁਧਿਆਣਾ ਤੋਂ ਲੋਹੀਆ ਖਾਸ ਟਰੇਨ 10 ਜੂਨ ਤੱਕ ਪ੍ਰਭਾਵਿਤ ਰਹੇਗੀ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਲੋਹੀਆਂ ਖਾਸ ਫਿਲੌਰ ਮਾਰਗ ‘ਤੇ ਨਕੋਦਰ ਯਾਰਡ ਵਿਖੇ ਸੈਕਸ਼ਨ ਦੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਟਰੇਨਾਂ ‘ਚ ਰੋਜ਼ਾਨਾ ਹਜ਼ਾਰਾਂ ਯਾਤਰੀ ਸਫਰ ਕਰਦੇ ਸਨ, ਜਿਨ੍ਹਾਂ ਨੂੰ ਹੁਣ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਲੋਹੀਆਂ ਖਾਸ ਤੋਂ ਫਿਲੌਰ ਨੂੰ ਚੱਲਣ ਵਾਲੀ ਟਰੇਨ (Trains) ਨੰਬਰ (06983 ਅਤੇ 06984), ਜਲੰਧਰ ਤੋਂ ਨਕੋਦਰ ਸਪੈਸ਼ਲ ਟਰੇਨ (06971 ਅਤੇ 06972) ਨੂੰ ਚੱਲਣ ਵਾਲੀ 10 ਜੂਨ ਤੱਕ ਪੂਰੀ ਤਰ੍ਹਾਂ ਰੱਦ ਰਹੇਗੀ। ਇਸ ਦੇ ਨਾਲ ਹੀ ਬਾਕੀ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲਣਗੀਆਂ।

 

Scroll to Top