July 7, 2024 2:01 pm
ਪੰਜਾਬ ਕੈਬਨਿਟ

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਕਈ ਅਹਿਮ ਫੈਸਲੇ, ਇਨ੍ਹਾਂ ਵਿਭਾਗਾਂ ‘ਚ ਹੋਵੇਗੀ ਸਿੱਧੀ ਭਰਤੀ

ਚੰਡੀਗ੍ਹੜ 06 ਜਨਵਰੀ 2023: ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਅੱਜ ਕਈ ਫ਼ੈਸਲੇ ਲਏ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ ਮਿਲਕਫੈੱਡ ਵੇਰਕਾ ਵਿਭਾਗ ਵਿੱਚ ਪਿਛਲੇ 5 ਸਾਲਾਂ ਤੋਂ 500 ਤੋਂ ਵੱਧ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇਗਾ | ਇਹ ਅਸਾਮੀਆਂ ਦੀ ਸਿੱਧੀ ਭਰਤੀ ਸੀ, ਡੀ ਗਰੁੱਪ ਦੀਆਂ ਹਨ ।

ਇਸਦੇ ਨਾਲ ਹੀ ਕਰੀਬ 150 ਮੁਲਾਜ਼ਮਾਂ ਦੀ ਪੰਜਾਬ ਸਕੱਤਰੇਤ ਵਿੱਚ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੀ ਰਜਿਸਟ੍ਰੇਸ਼ਨ ਟਰਾਂਸਪੋਰਟ ਦੇ ਅੰਦਰ ਕੀਤੀ ਗਈ ਸੀ, ਜਿਸ ਦੀ ਸਕ੍ਰੈਪਿੰਗ ਪਾਲਿਸੀ ਸੀ, ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਕੇ ਨਵੇਂ ਵਾਹਨਾਂ ਨੂੰ ਛੋਟ ਦਿੱਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲਾਂ ਨੂੰ 3 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਸਫਾਈ ਅਤੇ ਸੁਰੱਖਿਆ ਪ੍ਰਬੰਧਾਂ ਲਈ ਭਰਤੀ ਕੀਤੀ ਜਾਵੇਗੀ, ਜਿਸ ਵਿੱਚ 14,000 ਨੌਕਰੀਆਂ ਉਪਲਬਧ ਹੋਣਗੀਆਂ, ਜਿਨ੍ਹਾਂ ਦੀ ਭਰਤੀ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਵੇਗੀ।

ਪੰਜਾਬ ਸਰਕਾਰ ਜਿਨ੍ਹਾਂ ਨੂੰ ਪੈਸੇ ਦੇਵੇਗੀ, ਉਨ੍ਹਾਂ ਬਾਰੇ ਨਿਯਮ ਬਣਾਏ ਜਾਣਗੇ। ਸਕਰੈਪ ਨੀਤੀ ਬਾਰੇ ਚੀਮਾ ਨੇ ਕਿਹਾ ਕਿ ਪੁਰਾਣੇ ਵਾਹਨਾਂ ਬਾਰੇ ਵੀ ਸਖ਼ਤੀ ਹੋਵੇਗੀ। ਜਿਸ ਵਿੱਚ ਕਮਰਸ਼ੀਅਲ ਨਾਨ ਕਮਰਸ਼ੀਅਲ ਵਾਹਨ ਸ਼ਾਮਲ ਹਨ ਅਤੇ ਰੋਡ ਟੈਕਸ 5 ਤੋਂ 15 ਫੀਸਦੀ ਤੱਕ ਘੱਟ ਕੀਤਾ ਜਾਵੇਗਾ।