Punjab Cabinet

Punjab Cabinet: ਪੰਜਾਬ ਕੈਬਨਿਟ ਦੀ ਬੈਠਕ ‘ਚ ਲਏ ਕਈ ਅਹਿਮ ਫੈਸਲੇ, ਜਨਮ-ਮੌ.ਤ ਰਜਿਸਟ੍ਰੇਸ਼ਨ ਨਿਯਮਾਂ ‘ਚ ਬਦਲਾਅ

ਚੰਡੀਗੜ੍ਹ, 27 ਫਰਵਰੀ 2025: ਪੰਜਾਬ ਕੈਬਨਿਟ ਦੀ ਬੈਠਕ ਸਮਾਪਤ ਹੋ ਗਈ ਹੈ। ਇਹ ਬੈਠਕ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ‘ਤੇ ਹੋਈ। ਕੈਬਨਿਟ ਬੈਠਕ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਵਿੱਤ ਮੰਤਰੀ ਹਰਪਾਲ ਚੀਮਾ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੈਠਕ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਹੈ।

ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ‘ਚ ਪੰਜਾਬ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਨਿਯਮਾਂ, 2004 ‘ਚ ਸੋਧ ਨੂੰ ਪ੍ਰਵਾਨਗੀ ਦਿੱਤੀ ਹੈ | ਰਿਕਾਰਡ ਸੋਧ ਦੀਆਂ ਸ਼ਕਤੀਆਂ ਹੁਣ ਡਿਪਟੀ ਕਾਮਿਸ਼ਨਰਾਂ ਨੂੰ ਦਿੱਤੀ ਹੈ | ਪਹਿਲਾਂ ਇਹ ਮੈਜਿਸਟਰੇਟ ਤੋਂ ਰਿਕਾਰਡ ਦਰੁਸਤ ਕਰਵਾਉਣਾ ਪੈਂਦਾ ਸੀ |

ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਐਕਸਾਈਜ ਪਾਲਿਸੀ ਰਾਹੀਂ ਪੰਜਾਬ ਸਰਕਾਰ ਦੀ ਆਮਦਨੀ ਵਧੀ ਹੈ | ਉਨ੍ਹਾਂ ਦੱਸਿਆ ਕਿ 2024-25 ‘ਚ 10, 200 ਕਰੋੜ ਰੁਪਏ ਦਾ ਮਾਲੀਆ ਕਮਾਇਆ ਹੈ | ਇਸਦੇ ਨਾਲ ਹੀ ਨਵੀਂ ਐਕਸਾਈਜ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਗਈ ਹੈ |

ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਬੈਠਕ ‘ਚ ਵਾਟਰ ਸੋਧ ਐਕਟ ‘ਚ ਬਦਲਾਅ ਕੀਤਾ ਗਿਆ ਹੈ, ਜਿਸਦੇ ਤਹਿਤ ਪਾਣੀ ਪ੍ਰਦੂਸ਼ਿਤ ਕਰਨ’ਤੇ ਜੁਰਮਾਨਾ ਲਗਾਇਆ ਜਾਵੇਗਾ | ਇਹ ਜੁਰਮਾਨਾ 5 ਹਜ਼ਾਰ ਤੋਂ 15 ਲੱਖ ਤੱਕ ਦਾ ਹੋ ਸਕਦਾ ਹੈ | ਮੁੱਖ ਮੰਤਰੀ ਯਾਤਰਾ ‘ਚ ਬਦਲਾਅ ਕੀਤਾ ਗਿਆ ਹੈ ਤੇ ਇਸ ਸਾਲ ਈ-ਟੈਂਡਰਿੰਗ ਕੀਤੀ ਜਾਵੇਗੀ |

Read More: Punjab Cabinet: ਪੰਜਾਬ ਕੈਬਨਿਟ ਦੀ ਅਹਿਮ ਬੈਠਕ ‘ਚ ਇਨ੍ਹਾਂ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

Scroll to Top