Flights

ਮਾਈਕ੍ਰੋਸਾਫਟ ਸਰਵਰ ‘ਚ ਤਕਨੀਕੀ ਖ਼ਰਾਬੀ ਕਾਰਨ ਚੰਡੀਗੜ੍ਹ-ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਈ ਉਡਾਣਾਂ ‘ਚ ਦੇਰੀ

ਚੰਡੀਗੜ੍ਹ, 19 ਜੁਲਾਈ 2024: ਮਾਈਕ੍ਰੋਸਾਫਟ (Microsoft) ਦੇ ਸਰਵਰ ‘ਚ ਤਕਨੀਕੀ ਖ਼ਰਾਬੀ ਦਾ ਅਸਰ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਪਿਆ ਹੈ | ਮਾਈਕ੍ਰੋਸਾਫਟ ਸਰਵਰ ‘ਚ ਤਕਨੀਕੀ ਖ਼ਰਾਬੀ ਕਾਰਨ ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ‘ਤੇ ਕਈ ਉਡਾਣਾਂ (flights) ਲੇਟ ਹੋ ਰਹੀਆਂ ਹਨ | ਇਸ ਕਾਰਨ ਏਅਰਲਾਈਨਜ਼ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡੇ ਦੇ ਬਾਹਰ ਵੀ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਹਰ ਫਲਾਈਟ (flights) ਡੇਢ ਤੋਂ ਦੋ ਘੰਟੇ ਦੀ ਦੇਰੀ ਨਾਲ ਉਡਾਣ ਭਰ ਰਹੀ ਹੈ। ਏਅਰਲਾਈਨਜ਼ ਨੂੰ ਯਾਤਰੀਆਂ ਨੂੰ ਬੋਰਡਿੰਗ ਪਾਸ ਦੇਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰਲਾਈਨਜ਼ ਸਟਾਫ ਨੇ ਦੱਸਿਆ ਕਿ ਫਿਲਹਾਲ ਮੈਨੂਅਲ ਬੋਰਡਿੰਗ ਪਾਸ ਦਿੱਤੇ ਗਏ ਹਨ, ਜੋ ਸਰਵਰ ਦੇ ਠੀਕ ਹੋਣ ਤੋਂ ਬਾਅਦ ਆਨਲਾਈਨ ਅਪਲੋਡ ਕਰ ਦਿੱਤੇ ਜਾਣਗੇ।

Scroll to Top