ਚੰਡੀਗੜ੍ਹ, 13 ਫਰਵਰੀ 2024: ਪ੍ਰਸਿੱਧ ਸੂਫ਼ੀ ਗਾਇਕ ਤੇ ਪਦਮਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ (Puran Chand Wadali) ਜੀ ਦੇ ਪੋਤੇ ਅਤੇ ਲਖਵਿੰਦਰ ਵਡਾਲੀ ਦੇ ਭਤੀਜੇ ਜੈਕਰਨ ਵਡਾਲੀ ਦੇ ਸ਼ਗਨ ਅਤੇ ਵਿਆਹ ਸਮਾਗਮ ‘ਚ ਪੰਜਾਬ ਦੇ ਕਈ ਨਾਮੀ ਗਾਇਕ ਸ਼ਾਮਲ ਹੋਏ | ਇਸ ਮੌਕੇ ਜਸਬੀਰ ਜੱਸੀ, ਪ੍ਰੇਮ ਢਿੱਲੋਂ, ਗਗਨ ਕੋਕਰੀ, ਜਤਿੰਦਰ ਜੀਤੂ, ਜੈਨੀ ਜੌਹਲ, ਬਲਰਾਜ ਬਿਲਗਾ, ਕੈਲੀ, ਗੁਰਲੇਜ ਅਖ਼ਤਰ, ਸਾਜ ਨਾਲ ਅਫ਼ਸਾਨਾ ਖਾਨ ਅਤੇ ਹੋਰ ਬਹੁਤ ਸਾਰੇ ਕਲਾਕਾਰ ਨੇ ਆਪਣੀ ਖ਼ੂਬਸੂਰਤ ਪੇਸ਼ਕਾਰੀ ਨਾਲ ਰੰਗ ਬੰਨ੍ਹਿਆ |
ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਉਸਤਾਦ ਪੂਰਨ ਚੰਦ ਵਡਾਲੀ ਆਪਣੇ ਸੂਫ਼ੀਆਨਾ ਅੰਦਾਜ਼ ਵਿੱਚ ‘ਹੀਰ’ ਗਾਉਂਦੇ ਨਜ਼ਰ ਆ ਰਹੇ ਹਨ। ਪੂਰਨ ਚੰਦ ਵਡਾਲੀ ਜੀ ਦੀ ਆਵਾਜ਼ ਵਿੱਚ ਹੀਰ ਸੁਣ ਕੇ ਗਾਇਕ ਜਸਬੀਰ ਜੱਸੀ, ਪ੍ਰੇਮ ਢਿੱਲੋਂ, ਗਗਨ ਕੋਕਰੀ ਹੋਰ ਕਈ ਕਲਾਕਾਰ ਬੇਹੱਦ ਭਾਵੁਕ ਹੋ ਗਏ।
ਇਸ ਵੀਡੀਓ ਨੂੰ ਜਸਬੀਰ ਜੱਸੀ ਨੇ ਵੀ ਸ਼ੋਸ਼ਲ ਮੀਡੀਆ ‘ਤੇ ਸਾਂਝੀ ਕੀਤੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਸਤਾਦ ਪੂਰਨ ਚੰਦ ਵਡਾਲੀ ਜੀ ਗਾਈ ਹੀਰ ‘ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਖ਼ੂਬ ਤਾਰੀਫ਼ ਕਰ ਰਹੇ ਹਨ |
ਪੂਰਨ ਚੰਦ ਵਡਾਲੀ (Puran Chand Wadali) ਜੀ ਦੀ ਆਵਾਜ਼ ‘ਚ ਹੀਰ ਸੁਣ ਕੇ ਇੱਕ ਯੂਜ਼ਰ ਨੇ ਲਿਖਿਆ, ‘ਕਿ ਅੱਜ ਵੀ ਸੰਗੀਤ ਦੇ ਇਸ ਉਸਤਾਦ ਪੂਰਨ ਚੰਦ ਵਡਾਲੀ ਜੀ ਦੀ ਆਵਾਜ਼ ਵਿੱਚ ਕਿੰਨੀ ਰੂਹਾਨੀਅਤ ਤੇ ਕਸ਼ਿਸ਼ ਹੈ ਕਿ ਸੁਨਣ ਵਾਲਾ ਦਿਲ ਹਾਰ ਜਾਂਦਾ ਹੈ। ਉਮਰ ਮਾਈਨੇ ਨਹੀਂ ਰੱਖਦੀ ਇਹ ਗੱਲ ਪੂਰਨ ਚੰਦ ਵਡਾਲੀ ਜੀ ਸਾਬਿਤ ਕਰ ਰਹੇ ਹਨ। ਸੋ ਇਹਨਾਂ ਦੀ ਸੂਫ਼ੀ ਗਾਇਕੀ ਅਤੇ ਇਹਨਾਂ ਦੇ ਗੁਣ ਦਾ ਅੰਦਾਜ਼ ਤੇ ਇਹਨਾਂ ਦੇ ਗੱਲਾਂ ਕਰਨ ਦਾ ਅੰਦਾਜ਼ ਅੱਜ ਵੀ ਵੱਖਰਾ ਹੈ ਕੱਲ ਵੀ ਵੱਖਰਾ ਰਹੇਗਾ | ਇਸਦੇ ਨਾਲ ਹੀ ਪ੍ਰਸ਼ੰਸਕਾਂ ਨੇ ਜਸਬੀਰ ਜੱਸੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਦੀ ਗਾਇਕੀ ਦੀ ਪ੍ਰਸ਼ੰਸਾਂ ਕੀਤੀ |
ਇਸਦੇ ਨਾਲ ਹੀ ਜੈਕਰਨ ਵਡਾਲੀ ਅਤੇ ਸੁਖਵਿੰਦਰ ਕੌਰ ਦੇ ਵਿਆਹ ਮੌਕੇ ਹੁਸ਼ਿਆਰਪੁਰ ਵਿਖੇ ਵਿਆਹ ਅਤੇ ਕਲਾਕਾਰ ਬਲਰਾਜ ਬਿਲਗਾ, ਕੈਲੀ ਨਾਲ ਗੁਰਲੇਜ ਅਖ਼ਤਰ, ਸਾਜ ਨਾਲ ਅਫ਼ਸਾਨਾ ਖਾਨ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਨਾਲ ਸਭ ਦਾ ਖ਼ੂਬ ਮਨੋਰੰਜਨ ਕੀਤਾ । ਇਸ ਮੌਕੇ ਹਾਜ਼ਰ ਸਭ ਇਨ੍ਹਾਂ ਕਲਾਕਾਰਾਂ ਦੀ ਗਾਇਕੀ ਸੁਣ ਕੇ ਬਾਗੋ-ਬਾਗ ਹੋ ਗਏ |