ਚੰਡੀਗੜ੍ਹ, 2 ਅਗਸਤ, 2024: ਪੈਰਿਸ ਓਲੰਪਿਕ ‘ਚ ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ (Manu Bhaker) ਨੇ ਬੀਬੀਆਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਮਨੂ ਕੁਆਲੀਫਿਕੇਸ਼ਨ ਰਾਊਂਡ ‘ਚ ਦੂਜੇ ਸਥਾਨ ‘ਤੇ ਰਹੀ। ਉਨ੍ਹਾਂ ਨੇ ਪ੍ਰਸ਼ਿਜਨ ਰਾਊਂਡ ‘ਚ 294 ਅਤੇ ਰੈਪਿਡ ਰਾਊਂਡ ‘ਚ 296 ਸਕੋਰ ਬਣਾਏ। ਮਨੂ ਦਾ ਕੁੱਲ ਸਕੋਰ 590 ਰਿਹਾ ਅਤੇ ਮਨੂ ਨੇ 24 X ਸਕੋਰ ਕੀਤੇ। ਪਹਿਲੇ ਸਥਾਨ ‘ਤੇ ਹੰਗਰੀ ਦੀ ਮੇਜਰ ਵੇਰੋਨਿਕਾ ਰਹੀ।
ਜਨਵਰੀ 19, 2025 11:59 ਪੂਃ ਦੁਃ