16 ਜੂਨ 2025: ਮਾਨਸਾ (mansa) ਜ਼ਿਲ੍ਹੇ ਦੇ ਪਿੰਡ ਜੋਗਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ 21 ਸਾਲਾ ਕੁੜੀ ਇੱਕ ਪੁਰਾਣੇ ਖੂਹ ਦੇ ਵਿੱਚ ਡਿੱਗ ਪਈ ਹੈ। ਖੂਹ ਵਿੱਚ ਡਿੱਗਣ ਵਾਲੀ ਲੜਕੀ ਦੀ ਪਛਾਣ ਸਾਜ਼ੀਆ ਵਜੋਂ ਹੋਈ ਹੈ, ਜੋ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ (kishanpura) ਦੀ ਰਹਿਣ ਵਾਲੀ ਦੱਸੀ ਜਾਂਦੀ ਹੈ।ਜਾਣਕਾਰੀ ਅਨੁਸਾਰ ਸਾਜ਼ੀਆ ਕੁਝ ਦਿਨ ਪਹਿਲਾਂ ਪਿੰਡ ਜੋਗਾ ਵਿੱਚ ਆਪਣੀ ਮਾਸੀ ਦੇ ਘਰ ਰਹਿਣ ਆਈ ਸੀ। ਫਿਲਹਾਲ ਬਚਾਅ ਟੀਮਾਂ (teams) ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਕੁੜੀ ਨੂੰ ਖੂਹ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਜੂਨ 18, 2025 10:02 ਪੂਃ ਦੁਃ