Mansa News: ਪ੍ਰੇਮੀ ਨੇ ਪ੍ਰੇਮਿਕਾ ਦਾ ਬੇ.ਹ.ਰਿ.ਮੀ ਨਾਲ ਕੀਤਾ ਕ.ਤ.ਲ

7 ਦਸੰਬਰ 2204: ਮਾਨਸਾ (mansa) ਦੇ ਪਿੰਡ ਬੋੜਾਵਾਲ (village Bodawal) ਵਿਖੇ ਇਸ਼ਕ ਵਿੱਚ ਅੰਨ੍ਹੇ ਹੋਏ ਆਸ਼ਕ ਵੱਲੋ ਆਪਣੀ ਪ੍ਰੇਮਿਕਾ ਨੂੰ ਕਤਲ (murder) ਕਰ ਮਿੱਟੀ ਦਾ ਤੇਲ ਪਾ ਜਲਾਉਣ ਦੀ ਕੋਸ਼ਿਸ਼ ਕਰਨ ਤੋ ਬਾਅਦ ਪ੍ਰੇਮੀ ਵੱਲੋ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਭੀਖੀ ਪੁਲਿਸ (Bhikhi police station) ਨੇ ਦੋਨੋ ਲਾਸ਼ਾ ਨੂੰ.ਕਬਜੇ ਵਿਚ ਲੈ ਕਾਰਵਾਈ ਸੁਰੂ ਕਰ ਦਿੱਤੀ ਹੈ|

ਮਾਨਸਾ ਦੇ ਪਿੰਡ ਬੋੜਾਵਾਲਾ ਵਿਖੇ ਉਸ ਸਮੇ ਸਨਸਨੀ ਫੈਲ ਗਈ ਜਦੋ ਪਿੰਡ ਦੇ ਹੀ ਮੇਜਰ ਸਿੰਘ ਨਾਮੀ ਨੌਜਵਾਨ ਨੇ ਇਸ਼ਕ ਵਿੱਚ ਅੰਨ੍ਹੇ ਹੋ ਗੁਆਂਢ ਵਿੱਚ ਵਿਆਹੀ ਮਨਜੀਤ ਕੋਰ ਨਾਮੀ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਦੱਸ ਦੇਈਏ ਕਿ ਮੇਜਰ ਸਿੰਘ ਦੇ ਵੱਲੋਂ ਜਬਰੀ ਮਿੱਟੀ ਦਾ ਤੇਲ ਪਾ ਕੇ ਜਲਾਉਣ ਦੀ ਕੋਸ਼ਿਸ਼ ਕੀਤੀ ਗਈ|

ਦੱਸ ਦੇਈਏ ਐਨਾ ਹੀ ਨਹੀਂ ਬਲਕਿ ਜਿਸ ਪ੍ਰੇਮੀ ਨੇ ਵੀ ਫਾਹਾ ਲੈ ਕੇ ਖੁਦਕਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਇਸ ਪੂਰੇ ਮਾਮਲੇ ਤੇ ਪਿੰਡ ਦੇ ਲੋਕਾਂ ਤੇ ਪਰਿਵਾਰ ਨੇ ਬੋਲਣ ਤੋ ਇਨਕਾਰ ਕਰ ਦਿੱਤਾ ਹੈ|

ਉਥੇ ਹੀ ਥਾਣਾ ਭੀਖੀ ਦੇ ਮੁੱਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਜੀਤ ਕੌਰ ਦੇ ਪਤੀ ਬਲਜਿੰਦਰ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ, ਉਸਦੀ ਪਤਨੀ ਦੀ ਪਹਿਲਾ ਮੇਜਰ ਸਿੰਘ ਨਾਲ ਗੱਲਬਾਤ ਸੀ, ਪਰ ਹੁਣ ਮੇਰੀ ਘਰ ਵਾਲੀ ਮੇਜਰ ਨੂੰ.ਨਫਰਤ ਕਰਦੀ ਸੀ ਜਿਸ ਕਾਰਨ ਮੇਜਰ ਨੇ ਮੇਰੀ ਘਰਵਾਲੀ.ਦਾ ਕਤਲ ਕਰ ਦਿੱਤਾ ਹੈ| ਜਿਸਦੇ ਬਿਆਨਾ ਤੇ ਮੇਜਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਬਾਅਦ ਵਿੱਚ ਮੇਜਰ ਸਿੰਘ ਨੇ ਵੀ ਗਲੇ ਫੰਦਾ ਲਗਾ ਖੁਦਕਸ਼ੀ ਕਰ ਲਈ ਹੈ|

Read more: Mansa News: ਮਾਨਸਾ ‘ਚ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ

 

 

Scroll to Top