Mansa News: ਨੌਜਵਾਨ ਦੀ ਰੇਲਵੇ ਲਾਈਨ ਕੋਲ ਬਰਾਮਦ ਹੋਈ ਲਾ.ਸ਼

31 ਦਸੰਬਰ 2024: ਮਾਨਸਾ (mansa) ਦੇ ਪਿੰਡ ਝੰਡਾ ਕਲਾਂ (jhanda kala) ਦੇ ਇੱਕ ਨੌਜਵਾਨ ਦੀ ਲਾਸ਼ (deadbody) ਥਰਮਲ (thermal plant) ਪਲਾਂਟ ਦੀ ਝੀਲ ਨੰਬਰ 1 ਨੇੜੇ ਰੇਲਵੇ ਲਾਈਨ ਕੋਲ ਮਿਲੀ ਹੈ। ਪੁਲਿਸ (police) ਮਾਮਲੇ ਦੀ ਜਾਂਚ ਕਰ ਰਹੀ ਹੈ।

ਸੂਚਨਾ ਮਿਲਣ ‘ਤੇ ਯੂਥ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ, ਸਕਸ਼ਮ, ਗੁਰਪ੍ਰੀਤ ਸਿੰਘ ਐਂਬੂਲੈਂਸ ਅਤੇ ਪੁਲਸ ਕੰਟਰੋਲ ਰੂਮ ਅਤੇ ਥਾਣਾ ਜੀ.ਆਰ.ਪੀ ਦੇ ਨਾਲ ਮੌਕੇ ‘ਤੇ ਪਹੁੰਚੇ। ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ।

ਮ੍ਰਿਤਕ ਕੋਲੋਂ ਬਰਾਮਦ ਹੋਏ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਦੀ ਪਛਾਣ ਪਵਿਤਰ ਸਿੰਘ (34) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਝੰਡਾ ਕਲਾਂ, ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਸੰਸਥਾ ਦੇ ਵਰਕਰਾਂ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਇੱਕ ਝੌਂਪੜੀ ਵਿੱਚ ਰਹਿ ਕੇ ਕੀਰਤਨ ਕਰਦਾ ਸੀ। ਪੁਲਿਸ ਜਾਂਚ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ।

read more: Mansa News: ਮਾਨਸਾ ‘ਚ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ

Scroll to Top