Food supply inspectors

ਮਾਨਸਾ: ਫੂਡ ਸਪਲਾਈ ਇੰਸਪੈਕਟਰਾਂ ਨੇ ਖਰੀਦ ਦਾ ਬਾਈਕਾਟ ਕਰਕੇ ਕੀਤਾ ਰੋਸ ਪ੍ਰਦਰਸ਼ਨ

ਮਾਨਸਾ, 19 ਅਪ੍ਰੈਲ 2024: ਮੰਡੀਆਂ ਦੇ ਵਿੱਚ ਕਿਸਾਨਾਂ ਵੱਲੋਂ ਖਰੀਦ ਇੰਸਪੈਕਟਰਾਂ ਦੇ ਕੀਤੇ ਜਾ ਰਹੇ ਘਿਰਾਓ ਤੋਂ ਬਾਅਦ ਫੂਡ ਸਪਲਾਈ ਇੰਸਪੈਕਟਰਾਂ (Food supply inspectors) ਨੇ ਹੁਣ ਖਰੀਦ ਦਾ ਬਾਈਕਾਟ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਇੰਸਪੈਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਨੂੰ ਮੰਡੀਆਂ ਦੇ ਵਿੱਚ ਸੁਰੱਖਿਆ ਦੇਵੇ ਕਿਉਂਕਿ ਕਿਸਾਨਾਂ ਵੱਲੋਂ ਇੰਸਪੈਕਟਰਾਂ ਨੂੰ ਬੰਦੀ ਬਣਾ ਕੇ ਬਿਠਾ ਲਿਆ ਜਾਂਦਾ ਹੈ, ਜਿਸ ਕਾਰਨ ਉਹਨਾਂ ਦੇ ਮਾਣ ਸਨਮਾਨ ਨੂੰ ਵੀ ਠੇਸ ਪਹੁੰਚਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਮੰਡੀਆਂ ਦੇ ਵਿੱਚ ਗਿੱਲੀ ਕਣਕ ਦੀ ਬੋਲੀ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਖਰੀਦ ਇੰਸਪੈਕਟਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਵੀ ਮਾਨਸਾ ਦੇ ਬਰੇਟਾ ਅਤੇ ਬੋਹਾ ਵਿੱਚ ਇੰਸਪੈਕਟਰਾਂ ਨੂੰ ਦੇਰ ਰਾਤ ਤੱਕ ਘਿਰਾਓ ਕਰਕੇ ਕਿਸਾਨਾਂ ਵੱਲੋਂ ਬਿਠਾ ਕੇ ਰੱਖਿਆ ਗਿਆ | ਜਿਸ ਦੇ ਰੋਸ ਵਜੋਂ ਅੱਜ ਖਰੀਦ ਇੰਸਪੈਕਟਰਾਂ ਵੱਲੋਂ ਜ਼ਿਲ੍ਹੇ ਭਰ ਵਿੱਚ ਖਰੀਦ ਦਾ ਬਾਈਕਾਟ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ |

ਖਰੀਦ ਇੰਸਪੈਕਟਰਾਂ (Food supply inspectors) ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹਨ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਜਦੋਂ ਕਿ ਕਈ ਕਿਸਾਨ ਗਿੱਲੀ ਕਣਕ ਵੱਢ ਕੇ ਹੀ ਮੰਡੀਆਂ ਦੇ ਵਿੱਚ ਲਿਆ ਰਹੇ ਹਨ, ਜਿਸ ਦੀ ਬੋਲੀ ਨਹੀਂ ਲੱਗ ਸਕਦੀ ਕਿਉਂਕਿ ਇਹ ਕਣਕ ਸਟੋਰ ਹੋ ਕੇ ਫਿਰ ਕੇਂਦਰ ਸਰਕਾਰ ਨੂੰ ਭੇਜੀ ਜਾਂਦੀ ਹੈ ਜਿਹੜੇ ਵਿਰੋਧ ਕਿਸਾਨ ਇਸ ਦੇ ਉਲਟ ਖਰੀਦ ਇੰਸਪੈਕਟਰਾਂ ਦਾ ਘਿਰਾਓ ਕਰਕੇ ਉਹਨਾਂ ਨੂੰ ਦੇਰ ਰਾਤ ਤੱਕ ਮੰਡੀਆਂ ਦੇ ਵਿੱਚ ਬਿਠਾ ਕੇ ਰੱਖ ਰਹੇ ਹਨ |

ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੰਡੀਆਂ ਦੇ ਵਿੱਚ ਇੰਸਪੈਕਟਰਾਂ ਦੀ ਸੁਰੱਖਿਆ ਬਹਾਲ ਕੀਤੀ ਜਾਵੇ ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁੱਕੀ ਕਣਕ ਮੰਡੀਆਂ ਦੇ ਵਿੱਚ ਲੈ ਕੇ ਆਉਣ ਤਾਂ ਕਿ ਉਹਨਾਂ ਦੀ ਸਮੇਂ ਸਿਰ ਕਣਕ ਦੀ ਬੋਲੀ ਹੋ ਸਕੇ ਅਤੇ ਕਿਸਾਨ ਨੂੰ ਵੀ ਕਿਸੇ ਤਰ੍ਹਾਂ ਦੀ ਮੰਡੀ ਦੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Scroll to Top