ਮੋਹਾਲੀ 28 ਅਗਸਤ 2023: ਸੈਕਟਰ- 57 ਵਿਖੇ ਸਦਾ ਸ਼ਿਵ ਮੰਦਿਰ ਵੱਲੋਂ ਜਾਗਰਣ ਪੂਰੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਮਹਾਂਮਾਈ ਦੇ ਜਾਗਰਣ ਦੌਰਾਨ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੇ ਸ਼ਰਧਾਲੂਆਂ ਨੇ ਆਪਣੀ ਹਾਜ਼ਰੀ ਲਗਵਾਈ, ਜਾਗਰਣ ਵਿੱਚ ਉਚੇਚੇ ਤੌਰ ‘ਤੇ ਮਨਪ੍ਰੀਤ ਸਿੰਘ ਸਮਾਣਾ ਪੁੱਤਰ ਵਿਧਾਇਕ ਕੁਲਵੰਤ ਸਿੰਘ ਨੇ ਹਾਜ਼ਰੀ ਭਰੀ, ਇਸ ਮੌਕੇ ਤੇ ਮਨਪ੍ਰੀਤ ਸਿੰਘ ਸਮਾਣਾ ਵੱਲੋਂ ਮਹਾਂਮਾਈ ਦਾ ਜਾਗਰਣ ਕਰਵਾਉਣ ਦੇ ਲਈ ਸਦਾ ਸ਼ਿਵ ਮੰਦਿਰ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ |
ਮਨਪ੍ਰੀਤ ਸਿੰਘ ਸਮਾਣਾ ਨੇ ਕਿਹਾ ਕਿ ਸਦਾ ਸਿਵ ਮੰਦਰ ਦੇ ਪ੍ਰਬੰਧਕਾਂ ਵੱਲੋਂ ਇੱਕ ਅਜਿਹਾ ਧਾਰਮਿਕ ਮਾਹੌਲ ਸਿਰਜ ਕੇ ਸ਼ਰਧਾਲੂਆਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਅਤੇ ਉਹਨਾਂ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਨਾਲ ਜਿੱਥੇ ਧਾਰਮਿਕ ਮਾਹੌਲ ਸਿਰਜਿਆ ਗਿਆ, ਉੱਥੇ ਆਪਸੀ ਭਾਈਚਾਰਕ ਸਾਂਝ ਅਤੇ ਅਨੁਸ਼ਾਸ਼ਨ -ਵੱਧ ਸਮਾਜ ਦੀ ਸਿਰਜਣਾ ਵਿੱਚ ਵੀ ਸਭਨਾ ਦੀ ਤਰਫ਼ੋਂ ਆਪੋ ਆਪਣਾ ਯੋਗਦਾਨ ਪਾਇਆ ਜਾ ਸਕਿਆ।
ਮਨਪ੍ਰੀਤ ਸਿੰਘ ਸਮਾਣਾ ਨੇ ਕਿਹਾ ਕਿ ਅੱਜ ਜਾਗਰਣ ਦੇ ਦੌਰਾਨ ਜਿਸ ਤਰ੍ਹਾਂ ਮਹਾਂਮਾਰੀ ਦੇ ਸ਼ਰਧਾਲੂ ਵੱਲੋਂ ਝਾਕੀਆਂ ਪੇਸ਼ ਕੀਤੀਆਂ ਗਈਆਂ ਹਨ, ਇਹ ਸਾਫ਼ ਝਲਕਦਾ ਸੀ ਕਿ ਮਹਾਂਮਾਈ ਦੇ ਸ਼ਰਧਾਲੂਆਂ ਦੀ ਤਰਫ਼ੋਂ ਇਸ ਜਾਗਰਣ ਦੀ ਤਿਆਰੀ ਦੇ ਲਈ ਕਿੰਨੀ ਮਿਹਨਤ ਕੀਤੀ ਹੈ। ਸੈਕਟਰ 57 ਵਿੱਖੇ ਕਰਵਾਏ ਗਏ ਸਦਾ ਸ਼ਿਵ ਮੰਦਿਰ ਵਿਖੇ ਇਸ ਮਹਾਮਾਈ ਦੇ ਜਾਗਰਣ ਦੇ ਦੌਰਾਨ ਵਿਸ਼ੇਸ਼ ਤੌਰ ਤੇ ਮਨਪ੍ਰੀਤ ਸਿੰਘ ਸਮਾਣਾ ਤੋਂ ਇਲਾਵ ਸਾਬਕਾ ਕੌਂਸਲਰ- ਗੁਰਮੁਖ ਸਿੰਘ ਸੋਹਲ, ਜਗਦੇਵ ਸ਼ਰਮਾ, ਬਲਜੀਤ ਸਿੰਘ ਹੈਪੀ, ਅਵਤਾਰ ਸਿੰਘ ਝਾਮਪੁਰ,ਅਮਿੰਤ ਸੈਕਟਰ 57 ਵਾਸੀ, ਹਰਪਾਲ ਸਿੰਘ ਬਰਾੜ, ਦੇਸ਼ ਰਾਜ਼ ਕੌਂਡਲ, ਸਨਦੀਪ ਕੁਮਾਰ, ਕਿਸ਼ਨ ਕੁਮਾਰ, ਪ੍ਰੇਮੀ , ਸੁਰਿੰਦਰ ਠਾਕੁਰ ਅਤੇ ਰਾਮ ਕੁਮਾਰ ਹਾਜ਼ਰ ਸਨ।